ਮਲੌਦ, 30 ਮਈ (ਪੱਤਰ ਪ੍ਰੇਰਕ)-ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਆਪਣੀ ਸਮਾਜ ਸੇਵੀ ਕੜੀ ਅਤੇ ਭਾਈਚਾਰਕ ਸਾਂਝਾਂ ਨੂੰ ਅੱਗੇ ਤੋਰਦਿਆਂ ਮਾਲਵਾ ਸ਼ੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਵਲੋਂ ਰਾਮਗੜ੍ਹ ਸਰਦਾਰਾਂ, ਮਲੌਦ ਵਿਖੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਅਜਹਾ ਦੇ ਪਵਿੱਤਰ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ | ਇਸ ਮੌਕੇ ਕਲੱਬ ਪ੍ਰਧਾਨ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਸੀ. ਮੀਤ ਪ੍ਰਧਾਨ ਡਾ. ਕਰਨੈਲ ਸਿੰਘ ਕਾਲੀਆ, ਪਿ੍ੰ. ਸੰਜੀਵ ਮੋਦਗਿਲ, ਡਾਕਟਰ ਬਲਜਿੰਦਰ ਪਾਲ ਸਿੰਘ ਮਲੌਦ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਇੰਜ. ਦਵਿੰਦਰ ਸਿੰਘ ਬੇਰਖ਼ੁਰਦ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਬਹਾਬਜੀਤ ਗਿੱਲ, ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਉੱਘੇ ਸੋਸ਼ਲ ਆਗੂ ਇੰਦਰਪ੍ਰੀਤ ਸਿੰਘ ਮਾਂਗੇਵਾਲ ਵਲੋਂ ਡਾਕਟਰ ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਸਿਤਾਰ ਮੁਹੰਮਦ ਕਾਲਾ, ਮਨਜ਼ੂਰ ਖ਼ਾਨ, ਸਾਜੂ ਖ਼ਾਨ, ਹਨੀ ਮੁਹੰਮਦ ਅਤੇ ਹੋਰ ਭਾਈਚਾਰੇ ਨੂੰ ਈਦ ਮੁਬਾਰਕ ਦਿੱਤੀ ਗਈ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਬੇਨਤੀ ਕੀਤੀ ਗਈ | ਇਸ ਮੌਕੇ ਮੁਸਲਿਮ ਭਰਾਵਾਂ ਨਾਲ ਢੇਰ ਸਾਰਾ ਪਿਆਰ ਵਧਾਉਂਦਿਆਂ ਪ੍ਰਧਾਨ ਹਰਮਿੰਦਰ ਸਿੰਘ, ਡਾ. ਕਾਲੀਆ ਤੇ ਮੋਦਗਿੱਲ ਨੇ ਕਿਹਾ ਕਿ ਮਾਲਵਾ ਕਲੱਬ ਸਾਰੇ ਧਰਮਾਂ ਦਾ ਪੂਰਨ ਸਤਿਕਾਰ ਕਰਦਾ ਹੈ ਅਤੇ ਬਹੁਤ ਲੰਮੇਂ ਸਮੇਂ ਤੋਂ ਹਮੇਸ਼ਾ ਹੀ ਸਾਰੇ ਧਰਮਾਂ ਦੇ ਦਿਨ ਤਿਉਹਾਰ ਰਲ ਮਿਲ ਕੇ ਮਨਾਏ ਜਾਂਦੇ ਹਨ | ਇਸ ਮੌਕੇ ਸੁਖਵਿੰਦਰ ਸਿੰਘ ਦੌਲਤਪੁਰ, ਠੇਕੇਦਾਰ ਅਵਤਾਰ ਸਿੰਘ ਸਿਆੜ, ਜਤਿੰਦਰ ਪਾਲ ਸ਼ਰਮਾ, ਡਾ. ਲਾਭ ਸਿੰਘ ਵੀ ਹਾਜ਼ਰ ਸਨ |