ਮਾਛੀਵਾੜਾ ਸਾਹਿਬ, 1 ਜੂਨ (ਮਨੋਜ ਕੁਮਾਰ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਸੀ. ਐੱਚ. ਸੀ. ਅਤੇ ਇਸ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਚ ਵਿਸ਼ਵ ਤੰਬਾਕੂ ਦਿਵਸ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ | ਪਰਦੀਪ ਸਿੰਘ ਬੀ. ਈ. ਈ. ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੰਬਾਕੂ ਦੀ ਕਿਸੇ ਵੀ ਰੂਪ 'ਚ ਵਰਤੋਂ ਕਰਨੀ ਸਿਹਤ ਲਈ ਹਾਨੀਕਾਰਕ ਹੈ | ਤੰਬਾਕੂ ਨਾਲ ਮੂੰਹ, ਗਲ ਅਤੇ ਫੇਫੜਿਆਂ ਦਾ ਕੈਂਸਰ ਵੀ ਹੋ ਸਕਦਾ ਹੈ | ਤੰਬਾਕੂ ਦੀ ਵਰਤੋਂ ਦਿਲ ਦੀਆਂ ਬਿਮਾਰੀਆਂ ਨੂੰ ਵੀ ਜਨਮ ਦਿੰਦੀ ਹੈ | ਇਸ ਮੌਕੇ ਡਾ. ਦਵਿੰਦਰ ਕੁਮਾਰ, ਮਨਮੋਹਨ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਕੁਲਬੀਰ ਕੌਰ ਐੱਲ. ਐੱਚ. ਵੀ., ਗੁਰਪ੍ਰੀਤ ਕੌਰ ਸੀ. ਐੱਚ. ਓ., ਸ਼ਮਸ਼ੇਰ ਸਿੰਘ ਫਾਰਮੇਸੀ ਅਫ਼ਸਰ ਅਤੇ ਸਰਬਜੀਤ ਸਿੰਘ ਬੀ. ਐੱਸ. ਏ. ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ |