ਮਲੌਦ 1 ਜੂਨ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੇ ਸਾਢੇ ਚਾਰ ਮਹੀਨੇ ਅਮਰੀਕਾ 'ਚ ਧਰਮ ਪ੍ਰਚਾਰ ਕਰਨ ਤੋਂ ਬਾਅਦ ਅੱਜ ਵਤਨ ਵਾਪਸੀ ਕੀਤੀ ਗਈ, ਜਿਨ੍ਹਾਂ ਦਾ ਢੱਕੀ ਸਾਹਿਬ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਭਾਈ ਗੁਰਦੀਪ ਸਿੰਘ ਵੱਲੋਂ ਜਥੇ ਦੇ ਸਿੰਘਾਂ ਅਤੇ ਸੰਗਤਾਂ ਨਾਲ ਮਿਲ ਕਿ ਗੁਰਬਾਣੀ ਦੇ ਸ਼ਬਦਾਂ ਰਾਹੀ ਆਪਣੇ ਪਿਆਰੇ ਨੂੰ ਜੀ ਆਇਆਂ ਆਖਿਆ ਗਿਆ | ਢੱਕੀ ਸਾਹਿਬ ਪੁੱਜ ਕੇ ਮਹਾਪੁਰਖਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉਪਰੰਤ ਸੰਗਤ ਨਾਲ ਮਿਲਕੇ ਕੀਰਤਨ ਅਤੇ ਸਿਮਰਨ ਰਾਹੀਂ ਕਮਾਏ ਹੋਏ ਅਨੁਭਵੀ ਪ੍ਰਵਚਨਾਂ ਦੀ ਸਾਂਝ ਪਾਈ | ਇਸ ਸਮੇਂ ਸੰਤ ਰੇਨ ਬਾਬਾ ਲਖਬੀਰ ਸਿੰਘ, ਬਾਬਾ ਸਤਨਾਮ ਸਿੰਘ ਸਿਧਸਰ ਸਿਹੋੜਾ, ਬਾਬਾ ਗੁਰਦੇਵ ਸਿੰਘ ਮਕਸੂਦੜਾ, ਡਾਕਟਰ ਰਣਜੀਤ ਸਿੰਘ ਮਕਸੂਦੜਾ, ਸਰਪੰਚ ਬਲਵਿੰਦਰ ਸਿੰਘ ਕੌੜੀ, ਡੀ ਐਸ ਪੀ ਜਗਜੀਵਨ ਸਿੰਘ, ਜੀਤ ਸਿੰਘ ਮਕਸੂਦੜਾ, ਨੰਬਰਦਾਰ ਸੁਖਵੰਤ ਸਿੰਘ ਬਰਮਾਲੀਪੁਰ, ਰਾਜੀ ਸਿੰਘ ਮਕਸੂਦੜਾ, ਪ੍ਰਧਾਨ ਕੁਲਵਿੰਦਰ ਸਿੰਘ ਪਾਇਲ, ਮੇਵਾ ਸਿੰਘ ਮਕਸੂਦੜਾ, ਰਾਜਿੰਦਰ ਸਿੰਘ ਮਕਸੂਦੜਾ, ਪਵਿੱਤਰ ਸਿੰਘ ਤੇ ਭਾਨ ਸਿੰਘ ਮਕਸੂਦੜਾ ਆਦਿ ਵੀ ਹਾਜ਼ਰ ਸਨ |