ਬੀਜਾ, 1 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦੈਹਿੜੂ ਵਿਖੇ ਪੂਰਨਮਾਸ਼ੀ ਦੇ ਸ਼ੁੱਭ ਦਿਹਾੜਾ ਮਨਾਇਆ ਗਿਆ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੀ ਤਾਦਾਦ 'ਚ ਹਾਜ਼ਰੀ ਭਰੀ | ਇਹ ਸਮਾਗਮ ਆਦਿ ਧਰਮ ਮਿਸ਼ਨ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ 707 ਸੁਆਮੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਡਾਕਟਰ ਰਾਜਿੰਦਰ ਸਿੰਘ ਭੌਰਲਾ, ਕੈਸ਼ੀਅਰ ਗੁਰਪ੍ਰੀਤ ਸਿੰਘ ਮਾਦਪੁਰ ਕੁਲਵਿੰਦਰ ਸਿੰਘ ਭਗਵਾਨਪੁਰਾ ਨੇ ਦਸਿਆ ਕਿ ਇਸ ਮੌਕੇ ਸੰਤ ਬਲਵੀਰ ਦਾਸ ਨੇ ਆਪਣੇ ਪ੍ਰਵਚਨ ਸਾਂਝੇ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰ ਧਾਰਾ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਐਨ. ਆਰ. ਆਈ ਇੱਕ ਪਰਿਵਾਰ ਵਲੋਂ ਸੰਤ ਬਲਵੀਰ ਦਾਸ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਕੂਟਰੀ ਭੇਟ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਸੱਚ ਖੰਡ ਵਾਸੀ 707 ਸੁਆਮੀ ਰਵੀਚਰਨ ਦਾਸ ਨੇ ਇਹ ਅਸਥਾਨ ਇੱਕ ਦਹਾਕੇ ਪਹਿਲਾਂ ਸੰਗਤਾਂ ਲਈ ਬਣਾਇਆ ਸੀ | ਜਿੱਥੇ ਉਹ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਸਾਂਝ ਪਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ | ਹੁਣ ਇਸ ਅਸਥਾਨ ਦੀ ਸੇਵਾ ਸੰਤ ਬਲਵੀਰ ਦਾਸ ਕਰ ਰਹੇ ਹਨ | ਇਸ ਮੌਕੇ ਰਾਜਿੰਦਰ ਸਿੰਘ ਭੌਰਲਾ, ਕੁਲਜੀਤ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਵਿੰਦਰ ਸਿੰਘ ਜਸਪਾਲੋਂ, ਗੁਰਪ੍ਰੀਤ ਸਿੰਘ ਪੂਰਬਾ, ਸੁਖਵਿੰਦਰ ਸਿੰਘ, ਕਾਲਾ ਬੰਬ, ਬਚਿੱਤਰ ਸਿੰਘ ਸ਼ੇਰਪੁਰ, ਹਰਬੰਸ ਸਿੰਘ ਦਬੁਰਜੀ, ਜੀਤ ਸਿੰਘ ਦਬੁਰਜੀ, ਸਿਆਮ ਸਿੰਘ ਕੋਟ, ਗੁਰਮੀਤ ਸਿੰਘ ਭੌਰਲਾ, ਪਰਮਜੀਤ ਸਿੰਘ, ਬਲਦੇਵ ਸਿੰਘ ਈਸੜੂ, ਪੰਮਾ ਸਿੰਘ ਈਸੜੂ, ਬਹਾਦਰੀ ਈਸੜੂ, ਕੇਵਲ ਸਿੰਘ ਲੋਪੋਂ, ਤਰਲੋਚਨ ਸਿੰਘ ਰੂਪਾ, ਤਾਰਾ ਸਿੰਘ ਦਹੇੜੂ, ਗਗਨ ਦਹੇੜੂ, ਅਵਤਾਰ ਸਿੰਘ ਨਾਥ, ਸੰਤੋਖ ਸਿੰਘ ਬਿਲੀ, ਬਲਦੇਵ ਸਿੰਘ ਜਸਪਾਲੋਂ ਤੋਂ ਇਲਾਵਾ ਅਮਲੋਹ, ਖੇੜੀ, ਹਿਮਾਯੂਪੁਰ, ਜਸੋਵਾਲ ਆਦਿ ਨਗਰਾਂ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ |