13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਿੰਡਰਗਾਰਟਨ ਸਕੂਲ ਸਮਰਾਲਾ ਵਿਖੇ 'ਸਮਰ ਕੈਂਪ' ਸ਼ੁਰੂ

Ad Position 21
No active advertisement
ਅਜੀਤ ਡੈਸਕ 02-06-2026
ਸਮਰਾਲਾ, 1 ਜੂਨ (ਗੋਪਾਲ ਸੋਫਤ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿੰਡਰ ਗਾਰਟਨ ਐਂਡ ਸੀ. ਸੈਂ ਸਕੂਲ ਸਮਰਾਲਾ ਵਿਖੇ ਖੇਡਾਂ ਨੂੰ ਮਹੱਤਵ ਦਿੰਦਿਆਂ ਦਸ ਦਿਨਾਂ ਸਮਰ ਕੈਂਪ ਸ਼ੁਰੂ ਕੀਤਾ ਗਿਆ ਹੈ | ਇਸ ਕੈਂਪ 'ਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ | ਕੈਂਪ ਵਿਚ ਵੱਖ-ਵੱਖ ਖੇਡਾਂ ਜਿਵੇਂ ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਅਥਲੈਟਿਕਸ ਆਦਿ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਕਸਰਤਾਂ ਕਰਵਾਈਆਂ ਜਾਂਦੀਆਂ ਹਨ | ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ ਨੇ ਬੱਚਿਆਂ ਨੂੰ ਸਮਰ ਕੈਂਪ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ | ਜਿੱਥੇ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਮਾਨਸਿਕ ਤੌਰ 'ਤੇ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਹਨ | ਖੇਡਾਂ ਇੱਕ ਵਿਦਿਆਰਥੀ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ ਅਤੇ ਨਸ਼ਿਆਂ ਤੋਂ ਵੀ ਦੂਰ ਰੱਖਦੀਆਂ ਹਨ | ਇਸ ਸਮੇਂ ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ, ਉਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ, ਡਾਇਰੈਕਟਰ ਸਰਬਜੀਤ ਕੌਰ, ਪਿ੍ੰਸੀਪਲ ਰਣਜੋਤ ਕੌਰ ਅਤੇ ਡੀ. ਪੀ. ਈ. ਹਰਪ੍ਰੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਪਾਇਲ ਦੇ ਅਕਾਲੀ ਦਲ (ਬ) ਦੇ ਨਾਰਾਜ਼ ਧੜੇ ਦੀ ਮੀਟਿੰਗ ਅਗਲੀ ਖ਼ਬਰ ਆਲ ਇੰਡੀਆ ਕਿਸਾਨ ਸਭਾ 1936 ਵਲੋਂ ਪਿੰਡ ਸਿਆੜ ਵਿਖੇ ਮੀਟਿੰਗ ਅੱਜ
Ad Position 24