ਮਲੌਦ, 1 ਜੂਨ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਅੱਜ ਪਿੰਡ ਸਿਹੌੜਾ ਵਿਖੇ ਹਲਕਾ ਪਾਇਲ ਦੇ ਨਾਰਾਜ਼ ਗਰੁੱਪ ਦੀ ਮੀਟਿੰਗ ਵਰਿਆਮ ਰੈਸਟੋਰੈਂਟ 'ਤੇ ਹੋਈ | ਜਿਸ ਵਿਚ ਸ਼ੋ੍ਰਮਣੀ ਗੁਰਦੁਆਰਾ ਕਮੇਟੀ ਮੈਂਬਰ ਜਥੇ: ਹਰਪਾਲ ਸਿੰਘ ਜੱਲ੍ਹਾ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਆਪਣੇ ਹਮਾਇਤੀਆਂ ਨਾਲ ਵਿਚਾਰਾਂ ਕੀਤੀਆਂ | ਇਸ ਸਮੇਂ ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ ਨੇ ਹਲਕਾ ਇੰਚਾਰਜ ਵਲੋਂ ਉਨ੍ਹਾਂ ਦੀ ਅਣਦੇਖੀ ਕਰਨ ਦੇ ਦੋਸ ਲਗਾਉਂਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦੀ ਮਾੜੀ ਕਾਰਜਕਾਰੀ ਲਈ ਹਲਕਾ ਇੰਚਾਰਜ ਅਤੇ ਉਨ੍ਹਾਂ ਦੀ ਟੀਮ ਜ਼ਿੰਮੇਵਾਰ ਹੈ | ਜਿਸ ਦੀ ਉਹ ਪਾਰਟੀ ਹਾਈਕਮਾਨ ਤੱਕ ਸਾਰੀ ਰਿਪੋਰਟ ਪਹੁੰਚਦੀ ਕਰਨਗੇ | ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਕਿ 2027 ਲਈ ਉਹ ਵੀ ਹਲਕਾ ਪਾਇਲ ਤੋਂ ਟਿਕਟ ਦੇ ਦਾਅਵੇਦਾਰ ਹਨ | ਇਸ ਤੋਂ ਇਲਾਵਾ ਠੇਕੇਦਾਰ ਅਮਰੀਕ ਸਿੰਘ ਰੋੜੀਆਂ ਨੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ: ਹਰਪਾਲ ਸਿੰਘ ਜੱਲ੍ਹਾ ਦੇ ਦਾਅਵੇਦਾਰ ਹੋਣ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਨੂੰ ਮਿਲ ਕੇ ਅਪੀਲ ਕਰਨਗੇ ਕਿ ਹਲਕੇ ਦਾ ਸਰਵੇ ਕਰਵਾ ਕੇ ਟਿਕਟ ਦਿੱਤੀ ਜਾਵੇ | ਇਸ ਸਮੇਂ ਯੂਥ ਆਗੂ ਗੁਰਮੁੱਖ ਸਿੰਘ ਗੋਲੀ ਬਹਾਦਰਪੁਰ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਲਈ ਆਖ਼ਰੀ ਸਾਹ ਤੱਕ ਲੜਨ ਦਾ ਵਿਸ਼ਵਾਸ ਦਿਵਾਇਆ | ਉੱਥੇ ਸਥਾਨਕ ਲੀਡਰਸ਼ਿਪ ਦੇ ਨਾਲ-ਨਾਲ ਮੀਟਿੰਗ ਵਿਚ ਹਾਜ਼ਰ ਨਾਰਾਜ਼ ਅਕਾਲੀਆਂ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਅਤੇ ਕਿਹਾ ਕਿ ਅੰਦਰ ਵੜ ਕੇ ਮੀਟਿੰਗਾਂ ਕਰਨ ਦਾ ਕੋਈ ਲਾਭ ਨਹੀਂ ਜਦੋਂ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਢਿੱਲੋਂ ਨੇ ਆਪਣਾ ਪੱਖ ਰੱਖਣ ਲਈ ਸੱਦਿਆ ਸੀ | ਉਸ ਸਮੇਂ ਕਿਉ ਨਹੀਂ ਗਏ | ਹਾਜ਼ਰ ਇਕੱਤਰਤਾ ਨੇ ਭਵਿੱਖ ਵਿਚ ਪਾਰਟੀ ਦੀ ਚੜ੍ਹਦੀ ਕਲਾ ਲਈ ਜਲਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦਾ ਹੱਥ ਖੜੇ ਵਿਸ਼ਵਾਸ ਪ੍ਰਾਪਤ ਕੀਤਾ | ਇਸ ਮੌਕੇ ਹਰਮਿੰਦਰ ਸਿੰਘ ਜਰਗ ਯੂ. ਐਸ. ਏ ਸਾਬਕਾ ਸਰਪੰਚ, ਅਮਰੀਕ ਸਿੰਘ ਰੋੜੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਹਰਿੰਦਰਪਾਲ ਸਿੰਘ ਹਨੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਦੋਰਾਹਾ, ਅਮਰਜੀਤ ਸਿੰਘ ਮਾਂਗੇਵਾਲ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਸਰਬਜੀਤ ਸਿੰਘ ਰੌਣੀ ਯੂਥ ਆਗੂ, ਸੁਖਵਿੰਦਰ ਸਿੰਘ ਦੌਲਤਪੁਰ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਸ਼ਮਿੰਦਰ ਸਿੰਘ ਸਿਹੌੜਾ ਬਲਾਕ ਸੰਮਤੀ ਮੈਂਬਰ, ਜੋਗਾ ਸਿੰਘ ਰਾਮਗੜ੍ਹ ਸਰਦਾਰਾ, ਪਿ੍ਤਪਾਲ ਸਿੰਘ, ਮਲਕੀਤ ਸਿੰਘ ਮਾਡਲ ਟਾਊਨ, ਨਿਰਮਲ ਸਿੰਘ ਰੋੜੀਆਂ, ਮੇਜਰ ਸਿੰਘ ਰਾਮਗੜ੍ਹ ਸਰਦਾਰਾਂ, ਨਾਜਰ ਸਿੰਘ ਰਾਮਗੜ੍ਹ ਸਰਦਾਰਾਂ, ਗੁਰਮੀਤ ਸਿੰਘ ਆੜਤੀਆ ਜੋਗੀਮਾਜਰਾ, ਪਿਰਤਪਾਲ ਸਿੰਘ ਸਾਬਕਾ ਸਰਪੰਚ ਰਾਮਗੜ ਸਰਦਾਰਾਂ, ਅਵਤਾਰ ਸਿੰਘ ਪੰਧੇਰ ਖੇੜੀ, ਦਲੀਪ ਸਿੰਘ ਸਾਬਕਾ ਸਰਪੰਚ ਜੰਡਾਲੀ, ਪਰਗਟ ਸਿੰਘ ਸਾਬਕਾ ਸਰਪੰਚ ਧਮੋਟ ਕਲਾਂ, ਪਰਮਜੀਤ ਸਿੰਘ ਸਾਬਕਾ ਪੰਚ ਧਮੋਟ ਕਲਾਂ, ਵੈਦ ਦਰਬਾਰਾ ਸਿੰਘ ਬੇਰ ਕਲਾਂ, ਰਵਿੰਦਰ ਸਿੰਘ, ਅਮਰੀਕ ਸਿੰਘ ਬੇਰ ਕਲਾਂ ਸੀ.ਏ, ਗੁਰਮੁਖ ਸਿੰਘ ਯੂਥ ਆਗੂ ਕੂਹਲੀ ਖੁਰਦ, ਜਗਦੇਵ ਸਿੰਘ ਮੰਡੇਰ ਜਰਗ, ਸਿੰਦਰ ਸਿੰਘ, ਰਾਜਦੀਪ ਸਿੰਘ, ਜਤਿੰਦਰ ਸਿੰਘ, ਜਗਮੇਲ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ ਜਰਗੜੀ, ਜਗਦੇਵ ਸਿੰਘ ਪੰਚ ਜਰਗੜੀ, ਪਿਰਤਪਾਲ ਸਿੰਘ, ਸਿੰਦਰ ਸਿੰਘ ਚਾਪੜਾ, ਮੰਨਾ ਰੋੜੀਆਂ ਆਦਿ ਹਾਜ਼ਰ ਸਨ |