14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਣਕ ਦਾ ਭਰਿਆ ਟਰੱਕ ਭੌਰਲਾ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸੰਗਤਾਂ ਨੇ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 02-06-2026
ਬੀਜਾ, 1 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਹਰ ਸਾਲ ਦੀ ਤਰਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਲੰਗਰਾਂ ਵਾਸਤੇ ਕਣਕ ਦਾ ਇੱਕ ਭਰਿਆ ਟਰੱਕ ਪਿੰਡ ਭੌਰਲਾ ਤੋਂ ਸੰਗਤਾਂ ਨੇ ਰਵਾਨਾ ਹੋਇਆ | ਲਗਾਤਾਰ 1998 ਤੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਕਣਕ ਇਕੱਠੀ ਕਰਨ ਦੀ ਸੇਵਾ ਨਿਭਾਉਣ ਵਾਲੀ ਸ਼ਖ਼ਸੀਅਤ ਜਸਵੰਤ ਸਿੰਘ ਢਿੱਲੋਂ ਨੇ ਸ੍ਰੀ ਹਜ਼ੂਰ ਸਾਹਿਬ ਲਈ ਕਣਕ ਦਾ ਭਰਿਆ ਟਰੱਕ ਰਵਾਨਾ ਕਰਨ ਮੌਕੇ ਦੱਸਿਆ ਕਿ ਸੇਵਾਦਾਰਾਂ ਦੀ ਮਦਦ ਨਾਲ ਇਲਾਕੇ ਦੇ ਪਿੰਡਾਂ ਦਹਿੜੂ, ਭੌਰਲਾ, ਚਾਵਾ, ਹਰਬੰਸਪੁਰ, ਬੀਜਾ, ਮਹਿੰਦੀਪੁਰ, ਮੰਡਿਆਲਾ ਖੁਰਦ ਕੋਟ, ਰੁਪਾਲੋਂ, ਸੁਲਤਾਨਪੁਰ, ਮਾਜਰੀ, ਬਗਲੀ ਖ਼ੁਰਦ, ਅਜਲੌਦ, ਅੜੈਚਾ ਸ਼ਮਸ਼ਪੁਰ, ਮਲਕਪੁਰ, ਭੁਮੱਦੀ, ਰਹੋਂਣ, ਖੰਨਾ, ਕਟਾਣਾ ਸਾਹਿਬ ਆਦਿ ਪਿੰਡਾਂ ਦੀਆਂ ਸੰਗਤਾਂ ਨੇ ਕਣਕ ਭੇਜਣ ਵਿਚ ਆਪੋ ਆਪਣਾ ਯੋਗਦਾਨ ਪਾਇਆ ਹੈ ਤੇ ਇਸ ਸਬੰਧੀ ਸੰਗਤਾਂ ਅੰਦਰ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਮੌਕੇ ਪ੍ਰਗਟ ਸਿੰਘ, ਯਾਦਵਿੰਦਰ ਸਿੰਘ ਜਗਪਾਲ ਸਿੰਘ, ਨੰਬਰਦਾਰ ਕਰਨੈਲ ਸਿੰਘ, ਮਿੰਟੀ ਭੌਰਲਾ, ਲਛਮਣ ਸਿੰਘ ਹਰਬੰਸਪੁਰ ਚਮਕੌਰ ਸਿੰਘ, ਸੁਰਜੀਤ ਸਿੰਘ ਰੁਪਾਲੋਂ, ਦਰਸਨ ਸਿੰਘ, ਜਗਤਾਰ ਸਿੰਘ, ਅਜਲੌਦ, ਕਾਲਾ ਕੋਟ , ਪ੍ਰੀਤਮ ਸਿੰਘ ਕੋਟ, ਸਾਧੂ ਸਿੰਘ ਆਦਿ ਸੰਗਤਾਂ ਹਾਜਰ ਸਨ | ਇਸ ਮੌਕੇ ਜਸਵੰਤ ਸਿੰਘ ਢਿੱਲੋਂ ਵਲੋੰ ਸੇਵਾਦਾਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੇਡਰ ਸਮੇਤ ਵੱਖ-ਵੱਖ ਕੇਡਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ-ਜਗਜੀਤ/ਗੁਰਪ੍ਰੀਤ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ 'ਵਕਤ ਤੈਨੂੰ ਸਲਾਮ ਹੈ' ਦਾ ਸਫ਼ਲ ਮੰਚਨ
Ad Position 24