ਪਾਇਲ, 5 ਜੂਨ (ਰਜਿੰਦਰ ਸਿੰਘ, ਨਿਜ਼ਾਮਪੁਰ)-ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਸਰਕਾਰ ਵਲੋਂ ਗਰੀਬ ਦੀ ਰਸੋਈ ਲਈ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ ਮੇਨ ਬਾਜ਼ਾਰ ਵਿਚ ਰੱਖੇ ਗਏ ਇਕ ਸਮਾਗਮ ਦੌਰਾਨ ਕੀਤੀ | ਇਸ ਸਮੇਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਭਗਵੰਤ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਇੱਕ-ਇੱਕ ਕਰ ਕੇ ਪੂਰੇ ਕੀਤੇ ਹਨ ਅਤੇ ਆਪਣੇ ਕੀਤੇ ਗਏ ਵਾਅਦਿਆਂ ਤੋਂ ਇਲਾਵਾ 10 ਲੱਖ ਦੀ ਸਿਹਤ ਯੋਜਨਾ ਬੀਮਾ, ਤੀਰਥ ਯਾਤਰਾ ਤੇ ਰਾਸ਼ਨ ਕਿੱਟਾਂ ਆਦਿ ਪੰਜਾਬ ਦੇ ਲੋਕਾਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ | ਜਿਵੇਂ ਕਿ ਪਹਿਲਾਂ ਗਰੀਬ ਪਰਿਵਾਰਾਂ ਨੂੰ ਸਿਰਫ਼ ਕਣਕ ਦਿੱਤੀ ਜਾਂਦੀ ਸੀ, ਹੁਣ ਭਗਵੰਤ ਮਾਨ ਸਰਕਾਰ ਨੇ ਉਸ ਵਿਚ ਵਾਧਾ ਕਰਦਿਆਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਨਾਲ ਮੁਹੱਈਆ ਕਰਵਾਈਆਂ ਹਨ, ਜਿਸ ਨਾਲ ਗਰੀਬ ਪਰਿਵਾਰਾਂ ਨੂੰ ਕਾਫੀ ਰਾਹਤ ਮਿਲੇਗੀ | ਇਸ ਮੌਕੇ ਉਨ੍ਹਾਂ ਵਲੋਂ ਪਾਇਲ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਕੌਂਸਲਰ ਬੂਟਾ ਸਿੰਘ ਰਾਣੋਂ, ਕੌਂਸਲਰ ਸੁਖਪ੍ਰੀਤ ਸਿੰਘ ਸੋਹੀ, ਕੌਂਸਲਰ ਪਰਮਿੰਦਰ ਸਿੰਘ, ਪ੍ਰਧਾਨ ਰਜਿੰਦਰ ਕੁਮਾਰ ਰਾਜੂ, ਸਰਾਜ ਖਾਨ ਬਿਸ਼ਨਪੁਰਾ, ਜਗਰੂਪ ਕੌਰ ਪਾਇਲ, ਪ੍ਰੀਤਮ ਸਿੰਘ, ਗੁਰਦੀਪ ਸਿੰਘ, ਪਿੰ੍ਰਸ ਪੁੰਨੀ, ਦਵਿੰਦਰ ਸਿੰਘ ਤੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ |