20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮੋਟਰਾਂ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਕਬਾੜੀਏ ਪਿਉ-ਪੁੱਤਰ ਸਮੇਤ 5 ਖ਼ਿਲਾਫ਼ ਮਾਮਲਾ ਕੀਤਾ ਦਰਜ <br/>

Ad Position 21
No active advertisement
ਅਜੀਤ ਡੈਸਕ 06-06-2026
ਮਾਛੀਵਾੜਾ ਸਾਹਿਬ, 5 ਜੂਨ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਦੇ ਪਿੰਡਾਂ 'ਚੋਂ ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਚੋਰੀ ਕਰਨ ਦੇ ਮਾਮਲੇ ਹੇਠ ਪੁਲਿਸ ਵਲੋਂ ਕਬਾੜੀਏ ਪਿਉ ਪ੍ਰਦੀਪ ਕੁਮਾਰ, ਉਸ ਦੇ ਪੁੱਤਰ ਰਾਜੂ ਤੋਂ ਇਲਾਵਾ ਬਿੰਦਰ ਵਾਸੀ ਚੱਕਲ਼ੀ ਆਦਲ, ਸ਼ੇਰਾ ਤੇ ਲਾਡੀ ਵਾਸੀ ਸਹਿਬਾਜ਼ਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪਿੰਡ ਰਾਮਗੜ੍ਹ ਦੇ ਵਾਸੀ ਮੰਗਲਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਕਿੱਤੇ ਵਜੋਂ ਕਿਸਾਨ ਹੈ ਜਿਸ ਨੇ ਖੇਤੀਬਾੜੀ ਲਈ ਕਈ ਜ਼ਮੀਨਾਂ ਚਕੋਤੇ 'ਤੇ ਲਈਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਸ ਦੇ ਖੇਤਾਂ 'ਚੋਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ ਅਤੇ 2 ਜੂਨ ਦੀ ਰਾਤ ਨੂੰ ਜਦੋਂ ਉਹ ਪਿੰਡ ਮਹੱਦੀਪੁਰ ਵਿਖੇ ਖੇਤਾਂ ਵਿਚ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੀਆਂ 2 ਅਤੇ ਨਾਲ ਲੱਗਦੇ ਖੇਤਾਂ 'ਚੋਂ ਕਿਸਾਨ ਹਰਪ੍ਰੀਤ ਸਿੰਘ ਦੀ ਇੱਕ ਮੋਟਰ ਚੋਰੀ ਹੋ ਚੁੱਕੀ ਹੈ | ਬਿਆਨਕਰਤਾ ਅਨੁਸਾਰ ਉਸ ਨੰੂ ਪਤਾ ਲੱਗਾ ਕਿ ਸਾਡੇ ਖੇਤਾਂ ਵਿਚ ਲੱਗੀਆਂ ਮੋਟਰਾਂ ਬਿੰਦਰ, ਸ਼ੇਰਾ ਅਤੇ ਲਾਡੀ ਨੇ ਚੋਰੀ ਕੀਤੀਆਂ ਹਨ ਜੋ ਕਿ ਮਾਛੀਵਾੜਾ ਵਿਖੇ ਰਾਜੂ ਕਬਾੜੀਏ ਨੂੰ ਵੇਚਦੇ ਹਨ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪਰਚਾ ਦਰਜ ਕਰਨ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ ਅਤੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਵਲੋਂ ਲਖਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਉਸ ਦੀ ਨਿਸ਼ਾਨਦੇਹੀ 'ਤੇ ਜੋ ਚੋਰੀ ਕੀਤੀਆਂ ਮੋਟਰਾਂ ਉਨ੍ਹਾਂ ਵਲੋਂ ਰਾਜੂ ਕਬਾੜੀਏ ਨੂੰ ਵੇਚੀਆਂ ਸਨ ਉੱਥੇ ਜਾ ਕੇ ਕਬਾੜ ਦਾ ਕੰਮ ਕਰਦੇ ਉਸ ਦੇ ਪਿਤਾ ਪ੍ਰਦੀਪ ਕੁਮਾਰ ਨੂੰ ਗਿ੍ਫ਼ਤਾਰ ਕਰ ਚੋਰੀ ਦੀਆਂ ਵੇਚੀਆਂ ਮੋਟਰਾਂ ਵੀ ਬਰਾਮਦ ਕਰ ਲਈਆਂ ਹਨ | ਥਾਣਾ ਮੁਖੀ ਨੇ ਦੱਸਿਆ ਕਿ ਬਾਕੀ ਜੋ ਮੁਲਜ਼ਮ ਫ਼ਰਾਰ ਹਨ ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਓਡਰ ਵਿਖੇ ਸਾਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ਪਾਇਲ ਸ਼ਹਿਰ 'ਚ ਰਾਸ਼ਨ ਕਿੱਟਾਂ ਵੰਡੀਆਂ <br/>
Ad Position 24