ਅਹਿਮਦਗੜ੍ਹ, 6 ਜੂਨ (ਰਵਿੰਦਰ ਪੁਰੀ)-ਸ਼ਹਿਰ ਦੇ ਇੱਕ ਪ੍ਰਵਾਸੀ ਪਰਿਵਾਰ ਦੇ ਨੌਜਵਾਨ ਪੁੱਤਰ ਮਿੱਠੂ ਰਾਮ ਪੁੱਤਰ ਰਾਜ ਕੁਮਾਰ ਦੀ ਲਾਸ਼ ਬੀਤੀ ਰਾਤ ਮਿੰਨੀ ਛਪਾਰ ਦੇ ਸੁੰਨਸਾਨ ਇਲਾਕੇ 'ਚੋਂ ਮਿਲੀ | ਜਾਣਕਾਰੀ ਅਨੁਸਾਰ ਮਿ੍ਤਕ ਮਿੱਠੂ ਰਾਮ (22) ਬੀਤੀ ਰਾਤ ਆਪਣੇ ਘਰੋਂ ਕਿਸੇ ਦੋਸਤ ਨੂੰ ਮਿਲਣ ਲਈ ਗਿਆ, ਪਰ ਘਰ ਵਾਪਸ ਨਹੀਂ ਆਇਆ | ਜਿਸ ਦੇ ਘਰ ਵਾਲੇ ਦੇਰ ਰਾਤ ਤੱਕ ਉਸ ਦੀ ਭਾਲ ਕਰਦੇ ਰਹੇ, ਜੋ ਸਵੇਰੇ ਘਰ ਦੇ ਨਜ਼ਦੀਕ ਹੀ ਮਿੰਨੀ ਛਪਾਰ ਦੀ ਇੱਕ ਸੁੰਨਸਾਨ ਕਾਲੋਨੀ 'ਚ ਮਿ੍ਤਕ ਮਿਲਿਆ | ਛਪਾਰ ਪੁਲਿਸ ਚੌਕੀ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਅਤੇ ਵਾਰਿਸਾਂ ਦੇ ਬਿਆਨਾਂ 'ਤੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ |