11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਆਜ਼ਾਦੀ ਦੇ 77 ਸਾਲ ਬੀਤਣ ਦੇ ਬਾਵਜੂਦ ਜਾਤ ਪਾਤ ਦੇ ਵਰਤਾਰੇ ਸਾਡੇ ਸਮਾਜ 'ਚੋਂ ਅਜੇ ਨਹੀਂ ਮਿਟ ਸਕੇ-ਮਾ. ਮਲਕੀਤ/ਡਾ. ਕਾਲੀਆ

Ad Position 21
No active advertisement
ਅਜੀਤ ਡੈਸਕ 13-06-2026
ਮਲੌਦ, 12 ਜੂਨ (ਸਹਾਰਨ ਮਾਜਰਾ)-ਭਾਵੇਂ ਸਿਆਸੀ ਲੋਕਾਂ ਅਤੇ ਹੋਰ ਆਗੂਆਂ ਵਲੋਂ ਰੋਜ਼ਾਨਾ ਸਮਾਜ ਵਿਚ ਜਾਤ ਪਾਤ ਦਾ ਵਿਤਕਰਾ ਖ਼ਤਮ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਅਤੇ ਸਮਾਜ ਵਿਚ ਇਕਸਾਰਤਾ ਲਿਆਉਣ ਦਾ ਹੋਕਾ ਦਿੱਤਾ ਜਾਂਦਾ ਹੈ ਪਰ ਅਜੇ ਵੀ ਸਮਾਜ ਦੇ ਕੁੱਝ ਹਿੱਸੇ ਵਿਚ ਜਾਤ ਪਾਤ ਦੇ ਵਿਤਕਰੇ ਨੂੰ ਲੈ ਕੇ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ | ਅਨੇਕਾਂ ਥਾਵਾਂ 'ਤੇ ਇਨ੍ਹਾਂ ਸਿਆਸੀ ਆਗੂਆਂ ਵਲੋਂ ਜਾਤੀ ਨੂੰ ਸੰਬੋਧਨ ਕਰ ਕੇ ਆਪਣੀ ਅਸਲ ਮਾਨਸਿਕਤਾ ਜੱਗ ਜ਼ਾਹਿਰ ਕੀਤੀ ਜਾ ਰਹੀ ਹੈ | ਚਿੰਤਕ ਆਗੂ ਮਾ. ਮਲਕੀਤ ਸਿੰਘ ਸਹਾਰਨ ਮਾਜਰਾ, ਡਾ. ਕਰਨੈਲ ਸਿੰਘ ਕਾਲੀਆ (ਪੀ. ਐੈੱਚ. ਡੀ. ਸ਼੍ਰੀ ਗੁਰੂ ਰਵਿਦਾਸ ਭਗਤ) ਨੇ ਇਸ ਮੁੱਦੇ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਰੋਜ਼ਾਨਾ ਕਿਤੇ ਨਾ ਕਿਤੇ ਇਹੋ ਜਿਹੀਆਂ ਘਟਨਾਵਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ | ਜਿਨ੍ਹਾਂ ਨੂੰ ਵੇਖ ਕੇ ਲਗਦਾ ਹੈ ਕਿ ਅਜੇ ਜਾਤੀਵਾਦ ਦਾ ਖ਼ਤਮ ਹੋਣਾ ਬਹੁਤ ਦੂਰ ਹੈ | ਕਿਸੇ ਨਾਲ ਕੋਈ ਵੀ ਜਾਤੀ ਭੇਦਭਾਵ ਨਹੀਂ ਕੀਤਾ ਜਾ ਰਿਹਾ | ਇਹ ਸਭ ਗੱਲਾਂ ਫੋਕੀਆਂ ਹੀ ਜਾਪਦੀਆਂ ਹਨ ਕਿਉਂਕਿ ਹਰ ਰੋਜ਼ ਸੋਸ਼ਲ ਮੀਡੀਆ ਤੇ ਅਖ਼ਬਾਰਾਂ ਵਿਚ ਇਹੋ ਜਿਹੇ ਵਿਤਕਰੇ ਦੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ | ਉਨ੍ਹਾਂ ਚਿੰਤਾ ਜ਼ਹਿਰ ਕਰਦਿਆਂ ਕਿਹਾ ਕਿ ਪਤਾ ਨਹੀਂ ਕਿਉਂ ਇਸ ਜਾਤੀਵਾਦ ਵਿਰੁੱਧ ਮੋਹਰੀ ਆਗੂ, ਚੁਣੇ ਨੁਮਾਇੰਦੇ, ਸਾਬਕਾ ਵਿਧਾਇਕ, ਲੋਕ ਸਭਾ ਮੈਂਬਰ ਖ਼ਾਮੋਸ਼ ਕਿਉਂ ਹਨ?
Ad Position 22
No active advertisement
ਪਿਛਲੀ ਖ਼ਬਰ ਪਿੰਡ ਕਟਾਹਰੀ ਦੇ 30 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਅਗਲੀ ਖ਼ਬਰ ਕਾਂਗਰਸ ਵਲੋਂ ਹਲਕਾ ਗਿੱਲ ਦੇ ਵਿਕਾਸ ਲਈ ਵੱਡਾ ਹੰਭਲਾ ਮਾਰਿਆ ਜਾ ਰਿਹਾ-ਕੇ. ਡੀ. ਵੈਦ
Ad Position 24