11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਥੋੜ੍ਹੀ ਜਿਹੀ ਬਰਸਾਤ ਨਾਲ ਹੀ ਸਿੱਧੂ ਹਸਪਤਾਲ ਦੋਰਾਹਾ ਦੇ ਸਾਹਮਣੇ ਬਣ ਜਾਂਦੈ ਛੱਪੜ

Ad Position 21
No active advertisement
ਅਜੀਤ ਡੈਸਕ 14-06-2026
ਦੋਰਾਹਾ, 13 ਜੂਨ (ਮਨਜੀਤ ਸਿੰਘ ਗਿੱਲ)-ਸਿਹਤ ਸੇਵਾਵਾਂ 'ਚ ਪ੍ਰਸਿੱਧੀ ਹਾਸਲ ਸਿੱਧੂ ਹਸਪਤਾਲ ਦੋਰਾਹਾ ਦੇ ਸਾਹਮਣੇ ਵਾਲੇ ਰਸਤੇ ਵਿੱਚ ਥੋੜੀ ਜਿਹੀ ਬਰਸਾਤ ਪੈਣ ਨਾਲ ਹੀ ਇੰਨਾ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਨਾਲ ਇਹ ਰਸਤਾ ਛੱਪੜ ਦੇ ਰੂਪ 'ਚ ਤਬਦੀਲ ਹੋ ਜਾਂਦਾ ਹੈ | ਹਸਪਤਾਲ ਦੇ ਪ੍ਰਬੰਧਕਾਂ ਨੇ ਬਹੁਤ ਹੀ ਦੁਖੀ ਮਨ ਨਾਲ ਦੱਸਿਆ ਕਿ ਨਗਰ ਕੌਂਸਲ ਦੋਰਾਹਾ ਵੱਲੋਂ ਤਕਰੀਬਨ 1 ਸਾਲ ਤੋਂ ਸਿੱਧੂ ਹਸਪਤਾਲ ਰੋਡ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ | ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸੜਕ ਦਾ ਇਹ ਕੰਮ ਤਕਰੀਬਨ ਜਨਵਰੀ ਮਹੀਨੇ ਤੋਂ ਅੱਧ ਵਿਚਾਲੇ ਹੀ ਛੱਡ ਦਿੱਤਾ ਗਿਆ | ਬੀਤੇ ਦਿਨੀਂ ਹੋਈ ਬਰਸਾਤ ਕਾਰਨ ਸਿੱਧੂ ਹਸਪਤਾਲ ਦੇ ਬਿਲਕੁਲ ਸਾਹਮਣੇ ਇਸ ਮੁੱਖ ਰੋਡ ਨੇ ਇੱਕ ਝੀਲ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਸਿੱਧੂ ਹਸਪਤਾਲ ਆਉਣ ਵਾਲੇ ਗੰਭੀਰ ਮਰੀਜ਼ ਵੀ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕ ਰਹੇ | ਸੜਕ ਤੇ ਗੋਡੇ-ਗੋਡੇ ਪਾਣੀ ਖੜ੍ਹਨ ਕਰਕੇ ਕਈ ਦੋ ਪਹੀਆ ਵਾਹਨ ਚਾਲਕ ਟੋਇਆਂ ਵਿੱਚ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਗੰਭੀਰ ਚੋਟਾਂ ਵੱਜੀਆਂ ਹਨ | ਇਸ ਤੋਂ ਇਲਾਵਾ ਪੈਦਲ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਇੱਥੋਂ ਲੰਘਣ ਵਿੱਚ ਬਹੁਤ ਦਿੱਕਤ ਆ ਰਹੀ ਹੈ | ਇਸ ਰੋਡ ਤੇ ਸਥਿਤ ਸਿੱਧੂ ਹਸਪਤਾਲ ਦੀ ਪ੍ਰਬੰਧਕ ਕਮੇਟੀ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਅਧੂਰੇ ਪਏ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਡੀ ਅਣਸੁਖਾਵੀਂ ਘਟਨਾ ਜਾਂ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ | ਹਸਪਤਾਲ ਦੇ ਪ੍ਰਬੰਧਕਾਂ ਨੇ ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਸਰਕਾਰ ਦੇ ਵੱਖ ਵੱਖ ਅਦਾਰਿਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਹਸਪਤਾਲ ਦੇ ਸਾਹਮਣੇ ਬਾਲਾ ਰੋਡ ਜਲਦ ਮੁਕੰਮਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹੱਕਾਂ ਲਈ ਡਟ ਕੇ ਲੜੇਗੀ 'ਅਕਾਲੀ ਦਲ ਵਾਰਿਸ ਪੰਜਾਬ ਦੇ'-ਇਯਾਲੀ ਅਗਲੀ ਖ਼ਬਰ ਸਮਰਾਲਾ ਲਾਗੇ ਪਿੰਡ ਸਿਹਾਲਾ ਵਿਖੇ ਮੀਂਹ ਨਾਲ ਡਿੱਗੀ ਛੱਤ, 70 ਸਾਲਾ ਬਜ਼ੁਰਗ ਮਾਤਾ ਗੰਭੀਰ ਜ਼ਖ਼ਮੀ
Ad Position 24