11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਮਰਾਲਾ ਲਾਗੇ ਪਿੰਡ ਸਿਹਾਲਾ ਵਿਖੇ ਮੀਂਹ ਨਾਲ ਡਿੱਗੀ ਛੱਤ, 70 ਸਾਲਾ ਬਜ਼ੁਰਗ ਮਾਤਾ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 14-06-2026
ਸਮਰਾਲਾ, 13 ਜੂਨ (ਗੋਪਾਲ ਸੋਫਤ)-ਇੱਥੋਂ ਨਜ਼ਦੀਕੀ ਪਿੰਡ ਸਿਹਾਲਾ ਵਿਖੇ ਬੀਤੀ ਅੱਧੀ ਰਾਤ ਨੂੰ ਅਚਾਨਕ ਆਏ ਝੱਖੜ ਅਤੇ ਤੇਜ਼ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਜਾਣ ਕਾਰਨ 70 ਸਾਲਾ ਬਜ਼ੁਰਗ ਮਾਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਹੈ | ਜਦਕਿ ਹਰ ਰੋਜ਼ ਉਸ ਦੇ ਨਾਲ ਸੌਣ ਵਾਲੀ ਉਸ ਦੀ ਪੋਤਰੀ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਨਾਨਕੇ ਘਰ ਗਈ ਹੋਣ ਕਾਰਨ ਇਸ ਹਾਦਸੇ ਵਿਚੋਂ ਵਾਲ ਵਾਲ ਬਚ ਗਈ ਹੈ | ਮਨਦੀਪ ਕੌਰ ਨੇ ਦੱਸਿਆ ਕਿ ਰਾਤੀਂ 2 ਕੁ ਵਜੇ ਜਦੋਂ ਮੀਂਹ ਪੈਣ ਲੱਗਿਆ ਤਾਂ ਜ਼ੋਰਦਾਰ ਖੜਕਾ ਸੁਣ ਕੇ ਉਹ ਅਤੇ ਉਨ੍ਹਾਂ ਦੇ ਹੋਰ ਗੁਆਂਢੀ ਭੱਜ ਕੇ ਪਹੁੰਚੇ | ਜਦੋਂ ਵੇਖਿਆ ਤਾਂ ਕਮਰੇ ਦੀ ਛੱਤ ਢਹਿ ਕੇ ਡਿੱਗਣ ਕਾਰਨ ਮਾਤਾ ਲਾਜਵੰਤੀ (70) ਛੱਤ ਦੇ ਥੱਲੇ ਦੱਬੀ ਪਈ ਸੀ, ਜਿਸ ਨੂੰ ਗੁਆਂਢੀਆਂ ਦੀ ਸਹਾਇਤਾ ਨਾਲ ਉੱਦਮ ਕਰ ਕੇ ਮਲਬੇ 'ਚੋਂ ਕੱਢਿਆ ਗਿਆ ਅਤੇ ਸਮਰਾਲਾ ਦੇ ਕੌਸ਼ਲ ਹਸਪਤਾਲ ਵਿਚ ਭੇਜਿਆ ਗਿਆ | ਪਰ ਮਾਤਾ ਦੇ ਸੱਟਾਂ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਉੱਘੇ ਸਮਾਜ ਸੇਵਕ ਅਤੇ ਪਿੰਡ ਦੀ ਸਰਪੰਚ ਦੇ ਪੁੱਤਰ ਨੀਰਜ ਸਿਹਾਲਾ ਨੇ ਕਿਹਾ ਕਿ ਪਿੰਡ ਵਿਚ ਅਜਿਹੇ 35 ਦੇ ਕਰੀਬ ਕੱਚੇ ਮਕਾਨ ਹਨ, ਜਿਨ੍ਹਾਂ ਨੂੰ ਪੱਕੇ ਕਰਨ ਲਈ ਮਿਲਣ ਵਾਲੀ ਗਰਾਂਟ ਲਈ ਪੰਚਾਇਤ ਹਰ ਸਾਲ ਲਿਖ ਕੇ ਭੇਜਦੀ ਹੈ | ਪਰ ਪਿਛਲੇ 20 ਸਾਲਾਂ ਤੋਂ ਇਸ ਪਿੰਡ ਦੇ ਕਿਸੇ ਵੀ ਲੋੜਵੰਦ ਨੂੰ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ | ਰਾਜਸੀ ਆਗੂਆਂ 'ਤੇ ਤੰਜ ਕਸਦਿਆਂ ਨੀਰਜ ਸਿਹਾਲਾ ਨੇ ਕਿਹਾ ਕਿ ਜਦੋਂ ਕੋਈ ਗਰੀਬ ਘਰ ਢਹਿਣ ਕਾਰਨ ਮਲਬੇ ਹੇਠ ਆ ਕੇ ਮਰ ਜਾਵੇ ਤਾਂ ਫਿਰ ਸਰਕਾਰਾਂ ਤੇ ਰਾਜਸੀ ਆਗੂ ਹਮਦਰਦੀ ਲਈ ਗੇੜੇ ਮਾਰਨ ਲੱਗ ਪੈਂਦੇ ਹਨ | ਉਨ੍ਹਾਂ ਇਲਾਕੇ ਦੇ ਵਿਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਾਪਦਾ ਸਰਕਾਰਾਂ ਲੰਬੀਆਂ ਤਾਣ ਕੇ ਸੁੱਤੀਆਂ ਹੋਈਆਂ ਹਨ ਤਾਂ ਟੂਰਨਾਮੈਂਟਾਂ ਸਮੇਤ ਹੋਰ ਕਾਰਜਾਂ 'ਤੇ ਖ਼ਰਚ ਕਰਨ ਵਾਲੇ ਪ੍ਰਵਾਸੀ ਪੰਜਾਬੀ ਅਜਿਹੇ ਪਰਿਵਾਰਾਂ ਦੇ ਘਰ ਪੱਕੇ ਕਰਨ ਲਈ ਸਹਾਇਤਾ ਕਰਨ ਕਿਉਂਕਿ ਇਨ੍ਹਾਂ ਗ਼ਰੀਬਾਂ ਦੇ ਦੂਸਰਾ ਕਮਰਾ ਵੀ ਬਹੁਤ ਖਸਤਾ ਹਾਲਤ ਵਿਚ ਹੈ |
Ad Position 22
No active advertisement
ਪਿਛਲੀ ਖ਼ਬਰ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਸਿੱਧੂ ਹਸਪਤਾਲ ਦੋਰਾਹਾ ਦੇ ਸਾਹਮਣੇ ਬਣ ਜਾਂਦੈ ਛੱਪੜ ਅਗਲੀ ਖ਼ਬਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਖੇਤੀ ਸੈਕਟਰ ਤੋਂ ਇਸ ਫੁਰਮਾਨ ਨੂੰ ਦੂਰ ਰੱਖੇ- ਪੂਰਬਾ
Ad Position 24