ਮਾਛੀਵਾੜਾ ਸਾਹਿਬ, 15 ਜੂਨ (ਪੱਤਰ ਪ੍ਰੇਰਕ)-ਬੀਤੀ ਰਾਤ 8 ਵਜੇ ਦੇ ਕਰੀਬ ਸਮਰਾਲਾ ਰੋਡ ‘ਤੇ ਸਕੂਟਰ ਮਕੈਨਿਕ ਦੀ ਦੁਕਾਨ ‘ਤੇ ਟਰੈਕਟਰ ਦੀ ਹੁੱਕ ਟੁੱਟਣ ਕਾਰਨ ਟਰਾਲੀ ਆ ਚੜੀ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫ਼ੀ ਹੋਇਆ। ਦੁਕਾਨ ਮਾਲਕ ਜੋਗਿੰਦਰ ਰਾਮ ਨੇ ਦੱਸਿਆ ਕਿ ਰਾਤ ਸਮੇਂ ਮਾਛੀਵਾੜਾ ਵੱਲ ਆ ਰਹੀ ਇੱਕ ਟਰਾਲੀ ਹੁੱਕ ਟੁੱਟਣ ਕਾਰਨ ਉਸ ਦੀ ਦੁਕਾਨ ‘ਚ ਆ ਵੱਜੀ ਜਿਸ ਨਾਲ ਉਸ ਦੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਬਾਹਰ ਲੱਗੀ ਛੱਤਰੀ ਵੀ ਟੁੱਟ ਗਈ। ਇਸ ਘਟਨਾ ਨਾਲ ਉਸ ਦਾ ਭਾਰੀ ਤੌਰ ‘ਤੇ ਮਾਲੀ ਨੁਕਸਾਨ ਹੋਇਆ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਹੁੱਕ ਪਹਿਲਾਂ ਹੀ ਅੱਧੀ ਟੁੱਟੀ ਹੋਈ ਸੀ ਜਿਸ ‘ਤੇ ਲਾਪਰਵਾਹੀ ਵਰਤਦਿਆਂ ਮਾਲਕ ਵਲੋਂ ਇਸ ਵਿਚ ਸਮਾਨ ਲੱਦ ਕੇ ਭੇਜਿਆ ਗਿਆ। ਦੁਕਾਨ ਮਾਲਕ ਜੋਗਿੰਦਰ ਰਾਮ ਨੇ ਅਪੀਲ ਕੀਤੀ ਕਿ ਇਹ ਹਾਦਸਾ ਵੱਡਾ ਵੀ ਹੋ ਸਕਦਾ ਹੈ ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਨੁਕਸਾਨ ਦੀ ਭਰਪਾਈ ਕਰ ਮੈਨੂੰ ਇਨਸਾਫ਼ ਦਿਵਾਇਆ ਜਾਵੇ। ਮੌਕੇ ‘ਤੇ ਪੁੱਜੇ ਬਿਜਲੀ ਮੁਲਾਜ਼ਮਾਂ ਨੇ ਟੁੱਟੇ ਖੰਭੇ ਨੂੰ ਠੀਕ ਕਰ ਬਿਜਲੀ ਸਪਲਾਈ ਚਾਲੂ ਕੀਤੀ ਅਤੇ ਨੁਕਸਾਨ ਦੀ ਭਰਪਾਈ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਇਲਾਕੇ ਦੇ ਕਿਸਾਨ ਆਗੂ ਦੀ ਦੱਸੀ ਜਾ ਰਹੀ ਹੈ ਜੋ ਪਹਿਲਾਂ ਵੀ ਦਰਖਤ ਕੱਟਣ ਦੇ ਚਰਚਿਤ ਮਾਮਲੇ ਵਿਚ ਛਾਏ ਹੋਏ ਹਨ।