09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗੁਰੂ ਨਾਨਕ ਸਕੂਲ ਦੋਰਾਹਾ ਵਲੋਂ ਯੋਗਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 22-06-2026

ਦੋਰਾਹਾ, 21 ਜੂਨ (ਪੱਤਰ ਪ੍ਰੇਰਕ)- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵੱਲੋਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਥੀਮ ਸਿਹਤਮੰਦ ਉਮਰ ਲਈ ਯੋਗ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਸਕੂਲ ਦੇ ਵਿਹੜੇ ਵਿੱਚ ਇੱਕ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਹਿੱਸਾ ਲਿਆ ਗਿਆ। ਯੋਗ ਦੀਆਂ ਗਤੀਵਿਧੀਆਂ ਵਿੱਚ ਵੱਖ-ਵੱਖ ਆਸਣ, ਸਾਹ ਲੈਣ ਦੇ ਅਭਿਆਸ, ਧਿਆਨ ਦੀਆਂ ਤਕਨੀਕਾਂ ਅਤੇ ਨੈਤਿਕ ਸਿਧਾਂਤ ਸ਼ਾਮਿਲ ਸਨ। ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ, ਪ੍ਰਿੰਸੀਪਲ ਡਾਕਟਰ ਡੀ.ਪੀ. ਠਾਕੁਰ ਨੇ ਕਿਹਾ ਕਿ ਸਿਹਤਮੰਦ ਭਵਿੱਖ ਦੀ ਨੀਂਹ ਬਚਪਨ ਅਤੇ ਜਵਾਨੀ ਵਿੱਚ ਹੀ ਰੱਖੀ ਜਾਂਦੀ ਹੈ। ਜੇਕਰ ਅੱਜ ਦੇ ਬੱਚੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਗੇ, ਤਾਂ ਉਹ ਵੱਡੇ ਹੋ ਕੇ ਇੱਕ ਤੰਦਰੁਸਤ ਜੀਵਨ ਦਾ ਆਨੰਦ ਲੈ ਸਕਣਗੇ। ਸਾਡਾ ਮਕਸਦ ਸਿਰਫ਼ ਕਿਤਾਬੀ ਪੜ੍ਹਾਈ ਨਹੀਂ, ਬਲਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਪੜ੍ਹਾਈ ਦੇ ਨਾਲ-ਨਾਲ ਸਿਹਤਮੰਦ ਸਰੀਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਯੋਗ ਸਿਰਫ਼ ਇੱਕ ਕਸਰਤ ਹੀ ਨਹੀਂ,ਬਲਕਿ ਜੀਵਨ ਜਿਉੂਣ ਦੀ ਇੱਕ ਕਲਾ ਹੈ।

Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਤਿਆਰੀਆਂ ਨੂੰ ਲੈ ਕੇ ਬਸਪਾ ਦੀ ਮੀਟਿੰਗ, ਐਸ. ਆਈ. ਆਰ. ਬਾਰੇ ਵੀ ਹੋਈ ਚਰਚਾ ਅਗਲੀ ਖ਼ਬਰ ਅਜੋਕੇ ਸਮੇਂ ’­ਚ ਯੋਗ ਨੂੰ ਅਪਣਾਉਣ ਦੀ ਵਧੇਰੇ ਲੋੜ-ਰਸ਼ਪਾਲ ਸਿੰਘ
Ad Position 24