09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਨਸਰਾਲੀ ਲਾਗੇ ਨਹਿਰੀ ਸੂਏ ’ਚ ਦੂਜੀ ਵਾਰ ਪਿਆ ਪਾੜ

Ad Position 21
No active advertisement
ਅਜੀਤ ਡੈਸਕ 04-07-2026
ਈਸੜੂ, 3 ਜੁਲਾਈ (ਬਲਵਿੰਦਰ ਸਿੰਘ)-ਭਾਵੇਂ ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਖ਼ਾਤਰ ਤੇ ਫ਼ਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਪੱਕੇ ਸੂਇਆਂ ਦਾ ਜਾਲ ਵਿਛਾਇਆ ਗਿਆ ਪਰ ਪਿੰਡ ਨਸਰਾਲੀ ਲਾਗੇ ਇੱਕ ਹੀ ਜਗ੍ਹਾ ਤੋਂ ਦੂਜੀ ਵਾਰ ਸੂਆ ਟੁੱਟਣ ਕਾਰਨ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ‘ਚ ਡੁੱਬਣ ਕਾਰਨ ਤਬਾਹ ਹੋ ਚੁੱਕੀ ਹੈ, ਜੋ ਨਹਿਰੀ ਮਹਿਕਮੇ ਅਤੇ ਠੇਕੇਦਾਰ ਵਲੋਂ ਸੂਆ ਪੱਕਾ ਕਰਨ ਸਮੇਂ ਵਰਤੇ ਗਏ ਮੈਟੀਰੀਅਲ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ। ਮਾ. ਜਸਵੰਤ ਸਿੰਘ ਨਸਰਾਲੀ ਨੇ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਦੇਣਾ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ। ਪਰ ਸੂਏ ਦਾ ਵਾਰ-ਵਾਰ ਟੁੱਟਣਾ ਵੀ ਸ਼ੱਕ ਦੇ ਘੇਰੇ ‘ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨਾਲ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਝੋਨੇ ਦੀ ਤਿਆਰ ਪਨੀਰੀ ਨਹਿਰੀ ਪਾਣੀ ਵਿਚ ਡੁੱਬਣ ਕਾਰਨ ਤਬਾਹ ਹੋ ਚੁੱਕੀ ਹੈ। ਕਿਸਾਨ ਜਸਵੀਰ ਸਿੰਘ ਜੱਸੀ, ਸਰਪੰਚ ਗੁਰਵਿੰਦਰ ਸਿੰਘ, ਜਿੰਦਰ ਸਿੰਘ ਪੁਆਦੜ੍ਹਾ, ਲਖਵੀਰ ਸਿੰਘ ਲੱਖੀ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ ਬੈਦਵਾਨ ਤੇ ਬਿੱਲਾ ਈਸੜੂ ਨੇ ਦੱਸਿਆ ਕਿ ਸੂਆ ਟੁੱਟਣ ਕਾਰਨ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਨਹਿਰੀ ਪਾਣੀ ਨਾਲ ਡੁੱਬਣ ਕਾਰਨ ਤਬਾਹ ਹੋ ਚੁੱਕੀ ਹੈ, ਜਿਸ ਕਾਰਨ ਖੇਤਾਂ ਵਿਚ ਖਾਦ, ਦਵਾਈ, ਪਨੀਰੀ, ਝੋਨੇ ਦੀ ਲਵਾਈ, ਟਰੈਕਟਰ ਨਾਲ ਕੱਦੂ ਕਰਨ ਤੇ ਡੀਜ਼ਲ ਆਦਿ ਦਾ ਦੁਬਾਰਾ ਖਰਚਾ ਹੋਣਾ ਤੈਅ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸੂਆ ਟੁੱਟਣ ਦਾ ਮੇਨ ਕਾਰਨ ਤੰਗ ਮੋਘਾ ਹੈ ਕਿਉਂਕਿ ਪਿੱਛੋਂ ਸੂਏ ਵਿਚ ਆ ਰਹੇ ਪਾਣੀ ਦਾ ਵਹਾਅ ਵੀ ਤੇਜ ਹੈ ਤੇ ਪਾਣੀ ਵੀ ਖੁੱਲ੍ਹਾ ਆ ਰਿਹਾ ਹੈ, ਜਿਸ ਕਾਰਨ ਇਹੋ ਜਗ੍ਹਾ ਤੋਂ ਸੂਆ ਦੂਸਰੀ ਵਾਰ ਟੁੱਟ ਚੁੱਕਿਆ ਹੈ। ਮਾ. ਜਸਵੰਤ ਸਿੰਘ ਨਸਰਾਲੀ, ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਹਾਕਮ ਸਿੰਘ ਨਸਰਾਲੀ ਤੇ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਵਾਰ-ਵਾਰ ਟੁੱਟ ਰਹੇ ਸੂਏ ਦਾ ਪੱਕਾ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦਾ ਨਵਾਂ ਟਰਾਂਸਫ਼ਾਰਮਰ ਰਖਵਾ ਕੇ ਵਾਰਡ ਨੰ. 10 ਦੇ ਵਾਸੀਆਂ ਨੂੰ ਦਿਵਾਈ ਰਾਹਤ-ਕੌਂਸਲਰ ਬਿਮਰੋ ਅਗਲੀ ਖ਼ਬਰ ਖੰਨਾ ਦੇ ਵਿਕਾਸ ਲਈ ਮੰਤਰੀ ਸੌਂਦ ਨੇ ਪ੍ਰਧਾਨ ਪਾਠਕ, ਸੀਨੀ. ਉਪ ਪ੍ਰਧਾਨ ਗੁਪਤਾ, ਉਪ ਪ੍ਰਧਾਨ ਸਿਫਤੀ ਅਤੇ ਈ.ਓ. ਉੱਭੀ ਨਾ...
Ad Position 24