09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਖੰਨਾ ਦੇ ਵਿਕਾਸ ਲਈ ਮੰਤਰੀ ਸੌਂਦ ਨੇ ਪ੍ਰਧਾਨ ਪਾਠਕ, ਸੀਨੀ. ਉਪ ਪ੍ਰਧਾਨ ਗੁਪਤਾ, ਉਪ ਪ੍ਰਧਾਨ ਸਿਫਤੀ ਅਤੇ ਈ.ਓ. ਉੱਭੀ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-07-2026
ਖੰਨਾ, 3 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਨਗਰ ਕੌਂਸਲ ਦੇ ਪ੍ਰਧਾਨਗੀ ਚੋਣ ਤੋਂ ਬਾਅਦ ਅੱਜ ਨਗਰ ਕੌਂਸਲ ਖੰਨਾ ਵਿਖੇ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਉਪ ਪ੍ਰਧਾਨ ਹਰੀਸ਼ ਗੁਪਤਾ, ਉਪ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਅਤੇ ਨਗਰ ਕੌਂਸਲ ਖੰਨਾ ਦੇ ਈ.ਓ. ਚਰਨਜੀਤ ਸਿੰਘ ਉੱਭੀ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਹ ਮੀਟਿੰਗ ਲਗਭਗ 4 ਘੰਟੇ ਚੱਲੀ। ਇਸ ਮੀਟਿੰਗ ਦੌਰਾਨ ਸ਼ਹਿਰ ਦੇ ਹਿਤ ਵਿਚ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ, ਜਿਨ੍ਹਾਂ ਦੀ ਪ੍ਰਵਾਨਗੀ ਆਉਣ ਵਾਲੇ ਸੋਮਵਾਰ ਨੂੰ ਹਾਊਸ ਦੀ ਮੀਟਿੰਗ ਵਿਚ ਲਈ ਜਾਵੇਗੀ। ਇਸ ਮੌਕੇ ਤਰੁਨਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਕਿ ਹੁਣ ਤੱਕ ਨਗਰ ਕੌਂਸਲ ਕਾਂਗਰਸ ਦੇ ਕਬਜ਼ੇ ਵਿਚ ਸੀ, ਇਸ ਕਰ ਕੇ ਸ਼ਹਿਰ ਦਾ ਵਿਕਾਸ ਕਰਨ ਵਿਚ ਕਈ ਅੜਚਣਾਂ ਆ ਰਹੀਆਂ ਸਨ। ਹੁਣ ਜਦੋਂ ਲੋਕਾਂ ਨੇ 33 ਵਿਚੋਂ 25 ਸੀਟਾਂ ਆਪ ਨੂੰ ਜਿਤਾ ਕੇ ਨਗਰ ਕੌਂਸਲ ਪੂਰੀ ਤਰਾਂ ਆਪ ਨੂੰ ਸੌਂਪ ਦਿੱਤੀ ਹੈ ਤਾਂ ਹੁਣ ਸਾਡਾ ਖੰਨਾ ਵਿਕਾਸ ਦੀ ਇੱਕ ਨਵੀਂ ਉਡਾਣ ਭਰੇਗਾ। ਸੌਂਦ ਨੇ ਕਿਹਾ ਕਿ ਪੂਰੇ ਸ਼ਹਿਰ ਦੇ ਹਰ ਵਾਰਡ ਚਾਹੇ ਉਹ ਕਿਸੇ ਵੀ ਪਾਰਟੀ ਨੇ ਜਿੱਤਿਆ ਹੋਵੇ ਦਾ ਵਿਕਾਸ ਇਕਸਾਰ ਕੀਤਾ ਜਾਵੇਗਾ। ਕਿਉਂਕਿ ਹਰੇਕ ਵਾਰਡ ਵਿਚ ਆਪ ਨੂੰ ਚੰਗੀ ਵੋਟ ਪਈ ਹੈ ਅਤੇ ਆਪ, ਕਾਂਗਰਸ ਵਾਂਗ ਲੋਕਾਂ ਨਾਲ ਪੱਖਪਾਤ ਨਹੀਂ ਕਰਦੀ। ਸੌਂਦ ਨੇ ਕਿਹਾ ਕਿ ਹੁਣ ਮੈਂ ਯਕੀਨ ਦਿਵਾਉਂਦਾ ਹਾਂ ਕਿ ਨਗਰ ਕੌਂਸਲ ਦੇ ਫ਼ੰਡਾਂ ਦੀ ਵਰਤੋਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ, ਜਿਸ ਨਾਲ ਉੱਨੇ ਹੀ ਪੈਸੇ ਨਾਲ ਦੋਗੁਣਾ ਵਿਕਾਸ ਹੋਵੇਗਾ ਅਤੇ ਹੁਣ ਮੈਂ ਨਿੱਜੀ ਤੌਰ ‘ਤੇ ਕੋਸ਼ਿਸ਼ ਕਰ ਕੇ ਖੰਨਾ ਲਈ ਹੋਰ ਜ਼ਿਆਦਾ ਗਰਾਂਟਾਂ ਲਿਆਉਣ ਦੀ ਕੋਸ਼ਿਸ਼ ਕਰਾਂਗਾ ਅਤੇ ਇਹ ਪੈਸਾ ਖੰਨਾ ਦੇ ਵਿਕਾਸ ਲਈ 100 ਫ਼ੀਸਦੀ ਖ਼ਰਚ ਹੋਵੇਗਾ। ਇਹ ਪੈਸਾ ਖੰਨਾ ਦੇ ਸੀਵਰੇਜ ਲਈ ਕਾਂਗਰਸ ਵੇਲੇ ਆਏ 100 ਕਰੋੜ ਰੁਪਏ ਵਾਂਗ ਹੀ ਬੇਕਾਰ ਨਹੀਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਸਰਾਲੀ ਲਾਗੇ ਨਹਿਰੀ ਸੂਏ ’ਚ ਦੂਜੀ ਵਾਰ ਪਿਆ ਪਾੜ ਅਗਲੀ ਖ਼ਬਰ ਬੀ.ਸੀ.ਐਮ. ਆਰੀਆ ਮਾਡਲ ਸੀ. ਸੈਕੰ. ਸਕੂਲ ਦੀ ਨਾਜਾਇਜ਼ ਉਸਾਰੀ ’ਤੇ ਨਿਗਮ ਦੀ ਚੁੱਪੀ ਸ਼ੱਕ ਦੇ ਘੇਰੇ ’ਚ
Ad Position 24