09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬੀ.ਸੀ.ਐਮ. ਆਰੀਆ ਮਾਡਲ ਸੀ. ਸੈਕੰ. ਸਕੂਲ ਦੀ ਨਾਜਾਇਜ਼ ਉਸਾਰੀ ’ਤੇ ਨਿਗਮ ਦੀ ਚੁੱਪੀ ਸ਼ੱਕ ਦੇ ਘੇਰੇ ’ਚ

Ad Position 21
No active advertisement
ਅਜੀਤ ਡੈਸਕ 04-07-2026
ਲੁਧਿਆਣਾ, 3 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਸ਼ਾਸਤਰੀ ਨਗਰ ਸਥਿਤ ਬੀ.ਸੀ.ਐਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਾਲ ਜੁੜੇ ਨਾਜਾਇਜ਼ ਉਸਾਰੀ ਦੇ ਮਾਮਲੇ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਦੋਸ਼ ਹਨ ਕਿ ਸਕੂਲ ਪ੍ਰਬੰਧਕਾਂ ਵਲੋਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵਾਧੂ ਉਸਾਰੀ ਕਰ ਦਿੱਤੀ ਗਈ, ਪਰ ਨਿਗਮ ਦੀ ਕਾਰਵਾਈ ਅਜੇ ਤਕ ਸਿਰਫ਼ ਕਾਗ਼ਜ਼ੀ ਹੀ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ ਸਕੂਲ ਵਲੋਂ ਕੀਤੀ ਗਈ, ਇਹ ਉਸਾਰੀ ਗੰਭੀਰ ਉਲੰਘਣਾ ਦੀ ਸ਼੍ਰੇਣੀ ਵਿਚ ਆਉਂਦੀ ਹੈ, ਜਿਸ ਨੂੰ ਜੁਰਮਾਨਾ ਲਗਾ ਕੇ ਵੀ ਕਾਨੂੰਨੀ ਨਹੀਂ ਬਣਾਇਆ ਜਾ ਸਕਦਾ ਹੈ। ਕਾਨੂੰਨ ਮੁਤਾਬਿਕ ਅਜਿਹੀ ਗੈਰ ਕਾਨੂੰਨੀ ਉਸਾਰੀ ਨੂੰ ਹਟਾਉਣਾ ਜਾ ਢਾਹੁਣਾ ਲਾਜ਼ਮੀ ਬਣਦਾ ਹੈ। ਮਾਮਲੇ ਵਿਚ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਵਲੋਂ ਸਕੂਲ ਪ੍ਰਬੰਧਨ ਨੂੰ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਚਲਾਨ ਵੀ ਕੀਤਾ ਗਿਆ, ਜਿਸ ਨਾਲ ਇਹ ਸਪਸ਼ਟ ਹੋ ਗਿਆ ਕਿ ਨਿਯਮਾਂ ਦੀ ਉਲੰਘਣਾ ਹੋਈ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਨੋਟਿਸ ਅਤੇ ਚਾਲਾਨ ਤੋਂ ਬਾਅਦ ਵੀ ਮਾਮਲਾ ਅੱਗੇ ਨਹੀਂ ਵਧਿਆ, ਨਾ ਗੈਰ ਕਾਨੂੰਨੀ ਉਸਾਰੀ ਰੁਕਵਾਈ ਗਈ ਅਤੇ ਨਾ ਹੀ ਢਾਹੁਣ ਲਈ ਕੋਈ ਸਖ਼ਤ ਕਦਮ ਚੁੱਕਿਆ ਗਿਆ। ਇਸ ਕਾਰਨ ਸ਼ਹਿਰਵਾਸੀਆਂ ਵਿਚ ਇਹ ਚਰਚਾ ਤੇਜ ਹੋ ਗਈ ਹੈ ਕਿ, ਕੀ ਨਿਗਮ ਦੀ ਇਹ ਕਾਰਵਾਈ ਸਿਰਫ਼ ਖਾਨਾਪੂਰਤੀ ਲਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇ ਕੋਈ ਆਮ ਵਸਨੀਕ ਛੋਟੀ ਜਿਹੀ ਵੀ ਉਲੰਘਣਾ ਕਰੇ ਤਾਂ ਨਗਰ ਨਿਗਮ ਤੁਰੰਤ ਕਾਰਵਾਈ ਕਰਦਾ ਹੈ, ਪਰ ਜਦੋਂ ਗੱਲ ਵੱਡੇ ਸਕੂਲਾਂ ਜਾ ਪ੍ਰਭਾਵਸ਼ਾਲੀ ਅਦਾਰਿਆਂ ਦੀ ਆਉਂਦੀ ਹੈ ਤਾਂ ਸਖਤੀ ਕਿਉਂ ਗਾਇਬ ਹੋ ਜਾਂਦੀ ਹੈ। ਇਸ ਮਾਮਲੇ ਵਿਚ ਇਕ ਸ਼ਿਕਾਇਤਕਰਤਾ ਵਲੋਂ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇ ਵਿਜੀਲੈਂਸ ਵਿਭਾਗ, ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਜਦ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਵਿਕਾਸ ਲਈ ਮੰਤਰੀ ਸੌਂਦ ਨੇ ਪ੍ਰਧਾਨ ਪਾਠਕ, ਸੀਨੀ. ਉਪ ਪ੍ਰਧਾਨ ਗੁਪਤਾ, ਉਪ ਪ੍ਰਧਾਨ ਸਿਫਤੀ ਅਤੇ ਈ.ਓ. ਉੱਭੀ ਨਾ... ਅਗਲੀ ਖ਼ਬਰ ਜੱਜ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਚੋਰ ਹੋਏ ਫ਼ਰਾਰ
Ad Position 24