ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ‘ਮੇਲਾ ਧੀਆਂ ਦਾ ਸਬੱਬ ਤੀਆਂ ਦਾ’ ਮੇਲਾ ਯਾਦਗਾਰੀ ਹੋ ਨਿੱਬੜਿਆ
ਲੁਧਿਆਣਾ, 8 ਅਗਸਤ (ਜਸਵਿੰਦਰ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿਵਲ ਲਾਈਨਜ਼ ਵਿਖੇ ਪਰੰਪਰਕ ਪਹਿਰਾਵੇ ਵਿਚ ਸੱਜ ਧਜ ਕੇ ਕਾਲਜ ਦੀਆਂ ਵਿਦਿਆਰਥਣਾਂ ਨੇ ‘ਸਾਉਣ ਘਟਾਵਾਂ ਚੜ੍ਹ ਕੇ ਆਈਆਂ ਪਿੱਪਲੀ ਪੀਂਘਾਂ ਪਾਈਆਂ. ਬੋਲੀ ਤੇ ਬੋਲੀ ਪਾਈ ਤਾਂ ਕਾਲਜ ਦਾ ਵਿਹੜਾ ਪੰਜਾਬੀ ਸਭਿਆਚਾਰਕ ਸਮਾਗਮ ਦੀ ਮਹਿਕ ਨਾਲ ਭਰ ਗਿਆ।
ਤ
ਤੀਆਂ ਦੇ ਮੇਲੇ ਦੌਰਾਨ ਪੀਂਘ ਝੂਟਦੇ ਹੋਏ ਮਹਿਮਾਨ ਅਤੇ ਨਾਲ ਖੜ੍ਹੇ ਹਨ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਅਤੇ ਹੋਰ ਮਹਿਮਾਨ। ਤਸਵੀਰ : ਸੇਵਕ ਸਿੰਘ
09-08-2026
ਲੁਧਿਆਣਾ, 8 ਅਗਸਤ (ਜਸਵਿੰਦਰ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿਵਲ ਲਾਈਨਜ਼ ਵਿਖੇ ਪਰੰਪਰਕ ਪਹਿਰਾਵੇ ਵਿਚ ਸੱਜ ਧਜ ਕੇ ਕਾਲਜ ਦੀਆਂ ਵਿਦਿਆਰਥਣਾਂ ਨੇ ‘ਸਾਉਣ ਘਟਾਵਾਂ ਚੜ੍ਹ ਕੇ ਆਈਆਂ ਪਿੱਪਲੀ ਪੀਂਘਾਂ ਪਾਈਆਂ. ਬੋਲੀ ਤੇ ਬੋਲੀ ਪਾਈ ਤਾਂ ਕਾਲਜ ਦਾ ਵਿਹੜਾ ਪੰਜਾਬੀ ਸਭਿਆਚਾਰਕ ਸਮਾਗਮ ਦੀ ਮਹਿਕ ਨਾਲ ਭਰ ਗਿਆ। ਇਸ ਮੇਲੇ ਵਿਚ ਡਾ. ਸੁਨੀਤਾ ਧੀਰ, ਪੰਜਾਬੀ ਅਭਿਨੇਤਰੀ ਅਤੇ ਪ੍ਰੋਫੈਸਰ, ਥੀਏਟਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ, ਪ੍ਰਸਿੱਧ ਪੰਜਾਬੀ ਲੋਕ ਗਾਇਕ ਡਾ. ਹਰਿੰਦਰ ਹੁੰਦਲ ਵਿਸ਼ੇਸ਼ ਮਹਿਮਾਨ ਵਜੋਂ, ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪ੍ਰਬੰਧਕ ਕਮੇਟੀ ਦੀਆਂ ਉੱਘੀਆਂ ਸ਼ਖ਼ਸੀਅਤਾਂ ਕੁਸ਼ਲ ਢਿੱਲੋਂ, ਰਵਿੰਦਰ ਕੌਰ, ਮਨਮੀਤ ਗਰੇਵਾਲ, ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ ਦੇ ਨਾਲ-ਨਾਲ ਰਿਟਾਇਰਡ ਅਧਿਆਪਕ ਆਦਿ ਵੀ ਹਾਜ਼ਰ ਹੋਏ। ਮੁਟਿਆਰਾਂ ਨੇ ਰਵਾਇਤੀ ਪਰੰਪਰਾ ਨੂੰ ਅਪਣਾਉਂਦੇ ਹੋਏ ਮਹਿਮਾਨਾਂ ਦਾ ਸਵਾਗਤ ਬੋਲੀਆਂ ਪਾ ਕੇ ਕੀਤਾ। ਆਏ ਹੋਏ ਮਹਿਮਾਨਾਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸਭਿਆਚਾਰਕ ਪਿਛੋਕੜ ਬਾਰੇ ਜਾਣੂੰ ਕਰਵਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸੰਸਥਾ ਵਲੋਂ ਹਰ ਸਾਲ ਇਸ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਹਨ ਤਾਂ ਜੋ ਉਹ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ। ਇਸ ਮੌਕੇ ’ਤੇ ਵਿਦਿਆਰਥਣਾਂ ਨੇ ਲੰਮੀ ਹੇਕ ਵਾਲੇ ਗੀਤ ਗਾ ਕੇ ਅਤੇ ਪੰਜਾਬੀ ਵਿਰਾਸਤੀ ਖੇਡਾਂ ਖੇਡ ਕੇ ਕਾਲਜ ਵਿਚ ਪੁਰਾਤਨ ਵਿਰਸੇ ਨੂੰ ਖਰਬਹਾਰ ਰੱਖਿਆ। ਕਾਲਜ ਦੇ ਵਿਹੜੇ ਵਿਚ ਲੋਕ ਗੀਤ ਲੋਕ ਤਮਾਸ਼ਾ ਅਤੇ ਗਿੱਧਾ ਆਦਿ ਦੇ ਨਾਲ-ਨਾਲ ਲੋਕ ਗਾਇਕਾ ਡਾ. ਹਰਿੰਦਰ ਹੁੰਦਲ ਨੇ ਲੋਕ ਬੋਲੀਆਂ ਪਾ ਕੇ ਰੰਗ ਬੰਨ੍ਹਿਆ। ਡਾ. ਹੁੰਦਲ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਤੀਆਂ ਦੇ ਮੇਲੇ ਨੂੰ ਚਾਰ ਚੰਨ ਲਾਏ। ਇਸ ਮੇਲੇ ਵਿਚ ਮਿਸ ਤੀਜ ਦਾ ਖ਼ਿਤਾਬ ਮਨਮੀਤ ਕੌਰ, ਐਮ ਏ ਭਾਗ ਦੂਜਾ ਅੰਗਰੇਜ਼ੀ ਨੂੰ ਗਿੱਧਿਆਂ ਦੀ ਰਾਣੀ ਦਾ ਖ਼ਿਤਾਬ ਸਿਮਰਦੀਪ ਕੌਰ, ਐਮ ਏ ਭਾਗ ਪਹਿਲਾ ਇਤਿਹਾਸ ਨੂੰ ਮਿਲਿਆ। ਅੰਤ ਵਿਚ ਇਸ ਸਮਾਗਮ ਦੇ ਇੰਚਾਰਜ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰਜੀਤ ਕੌਰ ਨੇ ਆਏ ਮਹਿਮਾਨਾਂ, ਸਮੂਹ ਸਟਾਫ਼ ਤੇ ਵਿਦਿਆਰਥਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।