08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਾਂ ਦਾ ਦੁੱਧ ਪਿਲਾਉਣ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ : ਡਾ. ਸ਼ਿਵਾਨੀ ਕੌਰ ਗਰੇਵਾਲ

ਜਲੰਧਰ, 8 ਅਗਸਤ (ਅ. ਬ.)

Ad Position 21
No active advertisement
ਸੰਤ ਸੀਚੇਵਾਲ ਸਮੀਖਿਆ ਮੀਟਿੰਗ ਕਰਦੇ ਹੋਏ। ਤਸਵੀਰ-ਸੇਵਕ ਸਿੰਘ ਜਮਾਲਪੁਰ ਡਰੇਨ ਦੀਆਂ ਮੋਟਰਾਂ 20 ਦਿਨਾਂ ਤੋਂ ਬੰਦ, ਤਾਜਪੁਰ ਦੇ ਆਰਜ਼ੀ ਛੱਪੜ ’ਚ 3 ਹਫ਼ਤਿਆਂ ਤੋਂ ਪਿਆ ਗੋਹਾ * 21 ਗ਼ੈਰਕਾਨੂੰਨੀ ਡੇਅਰੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ 09-08-2026
ਜਲੰਧਰ, 8 ਅਗਸਤ (ਅ. ਬ.) : ਮਾਂ ਦਾ ਦੁੱਧ ਨਵਜਨਮੇ ਬੱਚੇ ਲਈ ਸਭ ਤੋਂ ਵਧੀਆ ਅਤੇ ਪੂਰਾ ਆਹਾਰ ਹੈ। ਇਹ ਸੁਰੱਖਿਅਤ, ਸਾਫ਼ ਅਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਦੇਣ ਵਾਲੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਨਮ ਤੋਂ ਬਾਅਦ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਲੋੜੀਂਦਾ ਲਗਭਗ ਸਾਰਾ ਪੋਸ਼ਣ ਮਾਂ ਦੇ ਦੁੱਧ ਤੋਂ ਹੀ ਮਿਲ ਜਾਂਦਾ ਹੈ। ਇਸ ਤੋਂ ਬਾਅਦ ਵੀ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਮਾਂ ਦਾ ਦੁੱਧ ਬੱਚੇ ਦੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਹਰ ਸਾਲ 1 ਤੋਂ 7 ਅਗਸਤ ਤੱਕ ਵਿਸ਼ਵ ਦੁੱਧ ਪਿਆਉਣ ਹਫ਼ਤਾ ਮਨਾਇਆ ਜਾਂਦਾ ਹੈ। ਇਸ ਮੌਕੇ ਡਾ. ਸ਼ਿਵਾਨੀ ਕੌਰ ਗਰੇਵਾਲ, ਐਸੋਸੀਏਟ ਕਨਸਲਟੈਂਟ, ਪੀਡੀਆਟ੍ਰਿਕਸ, ਫੋਰਟਿਸ ਹਸਪਤਾਲ, ਲੁਧਿਆਣਾ, ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਕੁਦਰਤ ਦਾ ਪਹਿਲਾ ਟੀਕਾ ਹੈ। ਇਹ ਬੱਚੇ ਨੂੰ ਕਈ ਆਮ ਬਿਮਾਰੀਆਂ ਤੋਂ ਬਚਾਉਂਦਾ ਹੈ। ਜਨਮ ਤੋਂ ਪਹਿਲੇ ਇੱਕ ਘੰਟੇ ਵਿੱਚ ਦੁੱਧ ਪਿਆਉਣਾ ਸ਼ੁਰੂ ਕਰਨਾ ਅਤੇ ਪਹਿਲੇ 6 ਮਹੀਨੇ ਸਿਰਫ਼ ਮਾਂ ਦਾ ਦੁੱਧ ਦੇਣਾ ਬੱਚੇ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਰੰਮਤ ਦੇ ਕੰਮ ਕਾਰਨ ਕਿਚਲੂ ਨਗਰ ਦੀ ਸੜਕ 7 ਦਿਨ ਰਹੇਗੀ ਬੰਦ ਅਗਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ’ਚ ਵਿਧਾਇਕ ਪੁੱਤਰਾਂ ਦਾ ਦਾਖਲਾ ਰੱਦ ਹੋਣ ਮਗਰੋਂ ਕਾਂਗਰਸੀ ਕੌਂਸਲਰ ਸਰਗਰਮ
Ad Position 24