08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵਿੱਤ ਤੇ ਠੇਕਾ ਕਮੇਟੀ ’ਚ ਵਿਧਾਇਕ ਪੁੱਤਰਾਂ ਦਾ ਦਾਖਲਾ ਰੱਦ ਹੋਣ ਮਗਰੋਂ ਕਾਂਗਰਸੀ ਕੌਂਸਲਰ ਸਰਗਰਮ

ਲੁਧਿਆਣਾ, 8 ਅਗਸਤ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵਿਚ ਵਿਧਾਇਕ ਪੁੱਤਰਾਂ ਦੇ ਸ਼ਾਮਲ ਹੋਣ ਦਾ ਮਾਮਲਾ ਰੱਦ ਹੋਣ ਮਗਰੋਂ ਕਾਂਗਰਸੀ ਕੌਂਸਲਰਾਂ ਦੀ ਇਕ ਅਹਿਮ ਮੀਟਿੰਗ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕੌਂਸਲਰਾਂ ਨੇ ਕਮੇਟੀ ਦੀ ਅਗਲੀ ਕਾਰਵਾਈ ਅਤੇ ਪਾਰਟੀ ਦੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ।

Ad Position 21
No active advertisement
ਅਜੀਤ ਡੈਸਕ 09-08-2026
ਲੁਧਿਆਣਾ, 8 ਅਗਸਤ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵਿਚ ਵਿਧਾਇਕ ਪੁੱਤਰਾਂ ਦੇ ਸ਼ਾਮਲ ਹੋਣ ਦਾ ਮਾਮਲਾ ਰੱਦ ਹੋਣ ਮਗਰੋਂ ਕਾਂਗਰਸੀ ਕੌਂਸਲਰਾਂ ਦੀ ਇਕ ਅਹਿਮ ਮੀਟਿੰਗ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕੌਂਸਲਰਾਂ ਨੇ ਕਮੇਟੀ ਦੀ ਅਗਲੀ ਕਾਰਵਾਈ ਅਤੇ ਪਾਰਟੀ ਦੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ। ਕੌਂਸਲਰਾਂ ਵਲੋਂ ਕਾਂਗਰਸ ਹਾਈਕਮਾਨ ਨੂੰ ਇਕ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਵਿੱਤ ਤੇ ਠੇਕਾ ਕਮੇਟੀ ਦੇ ਮੈੇਂਬਰ ਦੀ ਚੋਣ ਲਈ ਪਾਰਟੀ ਵਲੋਂ ਉਮੀਦਵਾਰ ਚੁਣਨ ਦਾ ਪੂਰਾ ਅਧਿਕਾਰ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਨੂੰ ਦਿੱਤਾ ਜਾਵੇ। ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਨਗਰ ਨਿਗਮ ਦੇ ਕੰਮਕਾਜ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਕਮੇਟੀ ਵਿਚ ਪਾਰਟੀ ਵਲੋਂ ਉਮੀਦਵਾਰ ਦੀ ਚੋਣ ਆਪਸੀ ਸਹਿਮਤੀ ਨਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਾਈਕਮਾਨ ਨੂੰ ਪੱਤਰ ਰਾਹੀਂ ਆਪਣੀ ਮੰਗ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਗੌਰਵ ਭੱਟੀ, ਮੋਨੂੰ ਖਿੰਡਾ, ਸੁਖਦੇਵ ਸ਼ੀਰਾ, ਕਮਲਜੀਤ ਬੋਪਾਰਾਏ, ਜਸਵਿੰਦਰ ਵੀਰੂ, ਵਿਜੇ ਕਲਸੀ, ਹਰਜਿੰਦਰ ਪਾਲ ਲਾਲੀ, ਦਿਲਰਾਜ ਸਿੰਘ, ਇੰਦਰਜੀਤ ਇੰਦੀ, ਰਾਜੀਵ ਡਾਬਰ, ਸਤਨਾਮ ਢਿਲੋ, ਨਿਰਮਲ ਕੈੜਾ, ਸੋਨੂੰ ਡੀਕੋ, ਪੰਕਜ ਕਾਕਾ, ਚਾਹਲ ਆਦਿ ਸਾਰੇ ਕਾਂਗਰਸੀ ਕੌਂਸਲਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਂ ਦਾ ਦੁੱਧ ਪਿਲਾਉਣ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ : ਡਾ. ਸ਼ਿਵਾਨੀ ਕੌਰ ਗਰੇਵਾਲ ਅਗਲੀ ਖ਼ਬਰ ਮਿਕਸਲੈਂਡ ਯੂਜ਼ ਖੇਤਰ ‘ਚ ਲੱਗੀਆਂ ਉਦਯੋਗਿਕ ਇਕਾਈਆਂ ਸਿਰ ਫਿਰ ਲਟਕਣ ਲੱਗੀ ਉਜਾੜੇ ਦੀ ਤਲਵਾਰ
Ad Position 24