09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਮਾਸਟਰ ਕੇਡਰ ਯੂਨੀਅਨ ਨੇ ਟਰਾਂਸਫ਼ਰ ਪਾਲਿਸੀ 2019 ਵਿਚ 50 ਪ੍ਰਤੀਸ਼ਤ ਸਟਾਫ਼ ਸ਼ਰਤ ਵਿਚ ਸੋਧ ਕਰਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 04-07-2026
ਸਾਹਨੇਵਾਲ, 3 ਜੁਲਾਈ (ਹਨੀ ਚਾਠਲੀ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ, ਜ਼ਿਲ੍ਹਾ ਇਕਾਈ ਲੁਧਿਆਣਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ, ਬਲਾਕ ਪ੍ਰਧਾਨ ਪ੍ਰਭਜੋਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਜਾਰੀ ਲਿਖਤੀ ਬਿਆਨ ਵਿੱਚ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਟਰਾਂਸਫ਼ਰ ਪਾਲਿਸੀ 2019 ਦੇ ਅਧੀਨ ਜੂਨ ਮਹੀਨੇ ਅਧਿਆਪਕਾਂ ਦੀਆਂ ਜਨਰਲ ਟਰਾਂਸਫ਼ਰ ਕੀਤੀਆਂ ਗਈਆਂ ਪ੍ਰੰਤੂ ਟਰਾਂਸਫ਼ਰ ਪਾਲਿਸੀ ਅਧੀਨ ਜਾਰੀ ਹੁਕਮਾਂ ਵਿਚ ਆਦੇਸ਼ ਜਾਰੀ ਕੀਤੇ ਹਨ ਕਿ ਅਧਿਆਪਕ ਦੀ ਟਰਾਂਸਫ਼ਰ ਹੋਣ ਤੇ ਸਕੂਲ ਵਿਚ 50 ਪ੍ਰਤੀਸ਼ਤ ਤੋਂ ਘੱਟ ਸਟਾਫ਼ ਹੋਣ ਦੀ ਸੂਰਤ ਵਿਚ ਟਰਾਂਸਫ਼ਰ ਲਾਗੂ ਨਹੀਂ ਕੀਤੀ ਜਾਵੇਗੀ, ਇਸ ਨਿਯਮ ਕਾਰਨ ਬਦਲੀ ਅਧੀਨ ਬਹੁਤ ਸਾਰੇ ਅਧਿਆਪਕ ਆਪਣੇ ਸਕੂਲਾਂ ਤੋਂ ਫ਼ਾਰਗ ਨਹੀਂ ਹੋ ਸਕੇ, ਜਿਸ ਕਾਰਨ ਅਧਿਆਪਕਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ 50 ਪ੍ਰਤੀਸ਼ਤ ਸਟਾਫ਼ ਸ਼ਰਤ ਕਾਰਨ ਟਰਾਂਸਫ਼ਰ ਲਾਗੂ ਨਾ ਹੋਣ ਨਾਲ ਅਸਿੱਧੇ ਤੌਰ ‘ਤੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਮੌਕੇ ਵਿੱਤ ਸਕੱਤਰ ਸਵਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਪੈ੍ਰੱਸ ਸਕੱਤਰ ਮਨੋਜ ਕੁਮਾਰ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਟਰਾਂਸਫ਼ਰ ਪਾਲਿਸੀ 2019 ਵਿਚ 50 ਪ੍ਰਤੀਸ਼ਤ ਸਟਾਫ਼ ਸ਼ਰਤ ਵਿਚ ਸੋਧ ਕੀਤੀ ਜਾਵੇ ਅਤੇ ਜਿਸ ਕਾਰਨ ਇਸ ਤੋਂ ਪ੍ਰਭਾਵਿਤ ਸਾਲ 2025 ਦੇ ਟਰਾਂਸਫ਼ਰ ਅਧੀਨ ਅਧਿਆਪਕ ਅਤੇ ਇਸ ਸਾਲ 2026 ਟਰਾਂਸਫ਼ਰ ਅਧੀਨ ਫ਼ਾਰਗ ਹੋਣ ਤੋਂ ਰਹਿੰਦੇ ਅਧਿਆਪਕਾਂ ਦੇ ਟਰਾਂਸਫ਼ਰ ਹੁਕਮ ਲਾਗੂ ਕਰਨ ਉਪਰੰਤ ਉਨ੍ਹਾਂ ਨੂੰ ਜਲਦ ਨਵੇਂ ਸਕੂਲਾਂ ਵਿਚ ਹਾਜ਼ਰ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲੈਂਡ ਪੂਲਿੰਗ ਤਰਮੀਮ ਪਾਲਿਸੀ ਦਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤਿੱਖਾ ਵਿਰੋਧ ਕਰੇਗਾ- ਇਯਾਲੀ ਅਗਲੀ ਖ਼ਬਰ ਹਲਕਾ ਸਾਹਨੇਵਾਲ ਦੀ ਮੀਟਿੰਗ ’ਚ ਭਾਜਪਾ ਆਗੂਆਂ ਦਾ ਦਾਅਵਾ, ਭਾਰੀ ਬਹੁਮਤ ਨਾਲ ਬਣੇਗੀ ਸਰਕਾਰ-ਕੈਂਥ/ਵਰਮਾ
Ad Position 24