02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪਿੰਡ ਖੱਟੜਾ ਚੁਹਾਰਮ ਵਿਖੇ ਸ਼੍ਰੋਮਣੀ ਅਕਾਲੀ ਬਾਦਲ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 12-07-2026
ਡੇਹਲੋਂ, 11 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਪਿੰਡ ਖੱਟੜਾ ਚੁਹਾਰਮ ਵਿਖੇ ਸ਼੍ਰੋਮਣੀ ਅਕਾਲੀ ਦਲ ਸਰਕਲ ਘਵੱਦੀ ਇਸਤਰੀ ਵਿੰਗ ਪ੍ਰਧਾਨ ਬੀਬੀ ਮਨਜੀਤ ਕੌਰ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਨੇ ਸ਼ਿਰਕਤ ਕਰਦਿਆਂ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚਣ ਲਈ ਸੁਝਾਅ ਪੇਸ਼ ਕੀਤੇ ਉਸ ਦੇ ਨਾਲ ਹੀ ਪਿੰਡਾਂ ਅੰਦਰ ਐੱਸ. ਆਈ. ਆਰ. ਅਧੀਨ ਵੋਟਾਂ ਦੇ ਕੰਮ ਵਿਚ ਜਾਗਰੂਕਤਾ ਨਾਲ ਧਿਆਨ ਦੇਣ ‘ਤੇ ਜ਼ੋਰ ਦਿੱਤਾ। ਸਰਕਲ ਪ੍ਰਧਾਨ ਲਹਿਰਾ ਨੇ ਕਿਹਾ ਕਿ ਪਿੰਡਾਂ ਅੰਦਰ ਐੱਸ. ਆਈ. ਆਰ. ਅਧੀਨ ਵੋਟਾਂ ਬਣਾਉਣ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧੀ ਆਗੂਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ, ਕਿਉਂਕਿ ਸਰਕਾਰ ਦੀ ਸ਼ਹਿ ਤੇ ਪਾਰਟੀ ਵਰਕਰਾਂ ਦੀਆਂ ਵੋਟਾਂ ਕੱਟੇ ਜਾਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਜਿਸ ਲਈ ਵੋਟਾਂ ਬਣਾਉਣ ਸਮੇਂ ਸਹੀ ਤਰੀਕੇ ਨਾਲ ਫਾਰਮ ਭਰਾਏ ਜਾਣ ਤਾਂ ਕਿ ਅਸਲ ਵਸਿੰਦਿਆਂ ਦੀਆਂ ਵੋਟਾਂ ਹੀ ਬਣ ਸਕਣ। ਸਰਕਲ ਪ੍ਰਧਾਨ ਲਹਿਰਾ ਨੇ ਸੂਬਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਹਲਕੇ ਅੰਦਰ ਵਿਕਾਸ ਕਾਰਜ ਪੂਰੀ ਤਰਾਂ ਠੱਪ ਹਨ। ਪਰ ਕੁੱਝ ਇਕ ਪਿੰਡਾਂ ਅੰਦਰ ਕੇਂਦਰ ਸਰਕਾਰ ਵਲੋਂ ਦਿੱਤੀ ਜਾਂਦੀ ਗਰਾਂਟ ਨਾਲ ਚੱਲ ਰਹੇ ਕੰਮਾਂ ਨੂੰ ਆਪ ਸਰਕਾਰ ਦੀ ਪ੍ਰਾਪਤੀ ਦੱਸਣਾ ਸਰਾਸਰ ਗਲਤ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਇਕ ਵੀ ਗਰਾਂਟ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਹੀਂ ਮਿਲ ਸਕੀ। ਸਰਕਲ ਪ੍ਰਧਾਨ ਲਹਿਰਾ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਹਲਕਾ ਗਿੱਲ ਦੇ ਸਰਬਪੱਖੀ ਵਿਕਾਸ ਲਈ ਬਿਨਾਂ ਭੇਦ-ਭਾਵ ਗਰਾਂਟਾਂ ਦੀ ਵੰਡ ਕੀਤੀ ਜਾਵੇਗੀ। ਲਹਿਰਾ ਨੇ ਦੱਸਿਆ ਕਿ ਸੂਬੇ ਦੇ ਕਾਲੇ ਦੌਰ ਨੂੰ ਦਰਸਾਉਂਦੀ ਦਲਜੀਤ ਦੁਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ’ ਹਰ ਪਿੰਡ ਅੰਦਰ ਦਿਖਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਪਹਿਲ ਕਰਨ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਕਿਸ ਤਰਾਂ ਸਿੱਖ ਕੌਮ ਦੇ ਨੌਜਵਾਨਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਗਈਆਂ। ਇਸ ਸਮੇਂ ਮੈਨੇਜਰ ਅਮਰੀਕ ਸਿੰਘ ਖੱਟੜਾ, ਸਾਬਕਾ ਸਰਪੰਚ ਜਥੇਦਾਰ ਕਮਿੱਕਰ ਸਿੰਘ ਖੱਟੜਾ, ਸਾਬਕਾ ਸਰਪੰਚ ਤੇਜਿੰਦਰ ਸਿੰਘ ਢੋਡੇ, ਸੈਕਟਰੀ ਜਸਵੀਰ ਸਿੰਘ, ਪੰਚ ਬਲਜਿੰਦਰ ਸਿੰਘ, ਦਲਜੀਤ ਸਿੰਘ, ਲਖਵੀਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਸੁਖਦੇਵ ਸਿੰਘ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਈਂਡ ਮੇਕਰ ਨੇ 10 ਦਿਨਾਂ ਵਿਚ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ ਅਗਲੀ ਖ਼ਬਰ 3 ਥਾਣਿਆਂ ਵਿਚ ਵੰਡੇ ਪਿੰਡ ਕੁਹਾੜਾ ਨੂੰ ਥਾਣਾ ਕੂੰਮਕਲਾਂ ਨਾਲ ਜੋੜਿਆ
Ad Position 24
No active advertisement