ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਨਵੀਂ ਬਣ ਰਹੀ ਦੂਸਰੀ ਮੰਜ਼ਿਲ ਦੀ ਇਮਾਰਤ ਦਾ ਪਿਆ ਲੈਂਟਰ

Ad Position 21
No active advertisement
ਅਜੀਤ ਡੈਸਕ 13-07-2026
ਬੀਜਾ, 12 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਪੰਥ ਰਤਨ ਬਾਬਾ ਹਰਬੰਸ ਸਿੰਘ, ਮਹਾਂਪੁਰਸ਼ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਪਿਹੋਵੇ ਵਾਲਿਆਂ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਜਥੇਦਾਰ ਨਵਤੇਜ ਸਿੰਘ ਖੱਟੜਾ ਦੇ ਵਿਸ਼ੇਸ਼ ਸਹਿਯੋਗ ਨਾਲ ਇਲਾਕੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠਾਂ ਲਈ ਇਮਾਰਤ ਦੀ ਦੂਸਰੀ ਮੰਜ਼ਿਲ ਤੇ ਲੈਂਟਰ ਪਾਉਣ ਦੀ ਸੇਵਾ ਕਰਵਾਈ ਗਈ। ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਕਥਾਵਾਚਕ ਗਿਆਨੀ ਸਤਨਾਮ ਸਿੰਘ ਵੱਲੋਂ ਅਰਦਾਸ ਬੇਨਤੀ ਕਰਕੇ ਲੈਂਟਰ ਪਾਉਣ ਦੀ ਸੇਵਾ ਆਰੰਭ ਕੀਤੀ ਗਈ। ਮੈਨੇਜਰ ਕੇਹਰ ਸਿੰਘ ਮਗਰ ਤੇ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਦੱਸਿਆ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਬਣ ਰਹੀ ਦੋ ਮੰਜਲਾਂ ਇਮਾਰਤ ਤੇ 10 ਹਜਾਰ ਫੁੱਟ ਦੇ ਕਰੀਬ ਏਰੀਏ ਵਿੱਚ ਲੈਂਟਰ ਦੀ ਸੇਵਾ ਹੋਈ ਹੈ। ਲੈਂਟਰ ਦੀ ਕਾਰ ਸੇਵਾ ਕਰਨ ਵਾਲੇ ਸੰਗਤਾਂ ਵੱਲੋਂ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਲੈਂਟਰ ਪਾਉਣ ਆਈਆ ਸੰਗਤਾਂ ਲਈ ਗੁਰ ਕੇ ਲੰਗਰ ਕਾਰ ਸੇਵਾ ਵਾਲੇ ਬਾਬਾ ਜੀ ਚਲਾਏ ਗਏ ਹਨ। ਇਸ ਸਮੇਂ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੀ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਲਖਬੀਰ ਸਿੰਘ ਲੱਖੀ ਵੱਲੋਂ ਲੈਂਟਰ ਪਾਉਣ ਆਈਆਂ ਸਮੂਹ ਸਿੱਖ ਸੰਗਤਾਂ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਇਸ ਕਾਰ ਸੇਵਾ ਵਿੱਚ ਮਹਾਂਪੁਰਸ਼ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਪਿਹੋਵੇ ਵਾਲੇ, ਬਾਬਾ ਸੁਰਿੰਦਰ ਸਿੰਘ ਦਿੱਲੀ, ਬਾਬਾ ਗੁਲਜ਼ਾਰ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ, ਬਾਬਾ ਮੱਖਣ ਸਿੰਘ ਨਾਭਾ, ਬਾਬਾ ਬਾਬੂ ਸਿੰਘ ਅੜੀਸਰ, ਬਾਬਾ ਗੁਰਨਾਮ ਸਿੰਘ ਅੰਬ ਸਾਹਿਬ, ਬਾਬਾ ਚਰਨ ਸਿੰਘ ਗੁਰੂ ਕਾ ਬਾਗ,ਬਾਬਾ ਕਾਰਜ ਸਿੰਘ ਬਾਜਾਖਾਨਾ, ਬਾਬਾ ਲੱਖਾ ਸਿੰਘ ਦਿੱਲੀ, ਬਾਬਾ ਮੋਹਨ ਸਿੰਘ ਮਹੋਲੀ ਵਾਲੇ, ਬਾਬਾ ਪਰਮਜੀਤ ਸਿੰਘ ਮਾਛੀਵਾੜਾ ਸਾਹਿਬ, ਜਸਬੀਰ ਸਿੰਘ ਢਿੱਲੋਂ, ਬਾਬਾ ਮੋਹਨ ਸਿੰਘ, ਗੁਰਨਾਮ ਸਿੰਘ ਖ਼ਾਲਸਾ ਆਦਿ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। ਇਸ ਮੌਕੇ ਤੇ ਅਕਾਲੀ ਆਗੂ ਰਜਿੰਦਰ ਸਿੰਘ ਕੋਟ ਪਨੈਚ, ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ, ਸਤਨਾਮ ਸਿੰਘ, ਜਗਮੇਲ ਸਿੰਘ, ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਵਿਖੇ ਵਣ ਮਹਾਂਉਤਸਵ ਮਨਾਇਆ ਅਗਲੀ ਖ਼ਬਰ ਪਿੰਡ ਕੋਟ ਸੇਖੋਂ ਤੇ ਮਹਿੰਦੀਪੁਰ ’ਚ ਲੋਕ ਮਿਲਣੀ ਪ੍ਰੋਗਰਾਮ ਕਰਨ ਪਹੁੰਚੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
Ad Position 24
No active advertisement