ਮਲੌਦ, 16 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਸਿੱਧਸਰ ਸਾਹਿਬ ਵਿਖੇ ਜਿੱਥੇ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੀਆਂ ਸੇਵਾਵਾਂ ਵਿਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ, ਉੱਥੇ ਹੀ ਸਮਾਜ ਸੇਵਾ ਦੇ ਕਾਰਜਾਂ ਨੂੰ ਸਮਰਪਿਤ ਲੋੜਵੰਦਾਂ ਲਈ ਲਾਈਫ਼ ਕੇਅਰ ਫਾੳਂੂਡੇਸ਼ਨ ਦੀ ਲੈਬੋਰਾਟਰੀ ਖੋਲ੍ਹਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਸਵਰਨ ਸਿੰਘ ਲਸਾੜਾ ਨੇ ਦੱਸਿਆ ਕਿ ਸਿੱਧਸਰ ਸਾਹਿਬ ਵਿਖੇ ਜਿੱਥੇ ਇਲਾਕੇ ਭਰ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਰਹਿੰਦੀਆਂ ਹਨ ਅਤੇ ਇਲਾਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਘੱਟ ਖਰਚੇ ਵਿਚ ਵਧੀਆ ਟੈਸਟ ਕਰਵਾਉਣ ਲਈ ਲੈਬੋਰਾਟਰੀ ਖੋਲੀ ਜਾਵੇ। ਇਸ ਮੌਕੇ ਅਵਤਾਰ ਸਿੰਘ ਜਰਗੜੀ, ਸਰਪੰਚ ਸਕਿੰਦਰ ਸਿੰਘ ਲਸਾੜਾ, ਗੁਰਬਾਜ ਸਿੰਘ ਜ਼ੁਲਮਗੜ, ਗੁਰਦੀਪ ਸਿੰਘ ਸੈਕਟਰੀ ਜੰਡਾਲੀ, ਮਾ: ਮੇਵਾ ਸਿੰਘ ਜਰਗੜੀ, ਜਗਦੇਵ ਸਿੰਘ ਲਸਾੜਾ, ਮਲੂਕ ਸਿੰਘ ਜੁਲਮਗੜ੍ਹ, ਬੰਤ ਸਿੰਘ ਨਿਜ਼ਾਮਪੁਰ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਜਗਦੀਸ਼ ਸਿੰਘ ਜੁਲਮਗੜ, ਦਰਸ਼ਨ ਸਿੰਘ ਨੰਬੜਦਾਰ ਜੰਡਾਲੀ, ਡਾ: ਦਰਸ਼ਨ ਸਿੰਘ ਜਰਗੜੀ, ਭਗਵਾਨ ਸਿੰਘ ਸਿਹੌੜਾ, ਅਵਤਾਰ ਸਿੰਘ ਸੈਕਟਰੀ ਜਰਗੜੀ, ਗੁਰਦਿਆਲ ਸਿੰਘ ਜ਼ੁਲਮਗੜ੍ਹ, ਮਾ: ਸੁਰਿੰਦਰ ਪਾਲ ਸਿੰਘ ਲਸਾੜਾ, ਛੋਟਾ ਸਿੰਘ ਲਸਾੜਾ ਆਦਿ ਹਾਜ਼ਰ ਸਨ।