08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਫ਼ਾਈ ਸੇਵਕਾਂ ਦੀਆਂ ਮੰਗਾਂ ਦੇ ਹੱਕ ’ਚ ਸਭਾ ਦੇ ਵਫ਼ਦ ਨੇ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 18-07-2026

ਜਗਰਾਉਂ, 17 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ) ਸਥਾਨਕ ਨਗਰ ਸੁਧਾਰ ਸਭਾ ਦੇ ਵਫ਼ਦ ਨੇ ਅੱਜ ਪੰਜਾਬ ਸਰਕਾਰ ਦੇ ਨਾਂਅ ਪੰਜਾਬ ਭਰ ’ਚ ਸਫ਼ਾਈ ਕਾਮਿਆਂ ਦੀ ਚੱਲ ਰਹੀ ਹੜਤਾਲ ਦੇ ਸਮਰਥਨ ਵਿਚ ਮੰਗ ਪੱਤਰ ਐੱਸ.ਡੀ.ਐੱਮ ਦਫ਼ਤਰ ਵਿਚ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ ਨੂੰ ਸੌਂਪਿਆ। ਸਭਾ ਦੇ ਸੱਕਤਰ ਕੰਵਲਜੀਤ ਖੰਨਾ ਦੀ ਅਗਵਾਈ ’ਚ ਵਫ਼ਦ ਨੇ ਮੰਗ ਕੀਤੀ ਕਿ ਬੀਤੀ ਅੱਠ ਜੁਲਾਈ ਤੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਬੈਠੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਬੀਤੇ ਮਈ ਮਹੀਨੇ ’ਚ ਵੀ ਇਨ੍ਹਾਂ ਦਲਿਤ ਗਰੀਬਾਂ ਨੇ ਸਤਾਰਾਂ ਦਿਨ ਹੜਤਾਲ ਕਰਕੇ ਆਪਣੀਆਂ ਮੰਗਾਂ ਲਈ ਅੰਦੋਲਨ ਕੀਤਾ ਸੀ। ਉਸ ਸਮੇਂ ਪੰਜਾਬ ਸਰਕਾਰ ਨੇ ਇਕ ਮਹੀਨੇ ਦਾ ਸਮਾਂ ਲੈ ਕੇ ਮੰਗਾਂ ਦਾ ਸਮਾਧਾਨ ਕਰਨ ਦਾ ਭਰੋਸਾ ਦਿੱਤਾ ਸੀ। ਉਸ ਸਮੇਂ ਅਸਲ ’ਚ ਸਰਕਾਰ ਚਲਾਕੀ ਨਾਲ ਨਗਰ ਕੌਂਸਲ ਚੋਣਾਂ ਦਾ ਸਮਾਂ ਜਿਵੇਂ ਕਿਵੇਂ ਲੰਘਾਉਣਾ ਚਾਹੁੰਦੀ ਸੀ। ਉਪਰੰਤ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਕਾਲੀਆਂ ਕਾਂਗਰਸੀਆਂ ਵਾਂਗ ਮੰਗਾਂ ਮੰਨਣ ਤੋਂ ਮੁਕਰ ਗਈ। ਇਸ ਮੌਕੇ ਵਫ਼ਦ ਨੇ ਉਪਮੰਡਲ ਅਧਿਕਾਰੀ ਨੂੰ ਦੱਸਿਆ ਕਿ ਇਸ ਸਮੇਂ ਸ਼ਹਿਰ ਭਰ ’ਚ ਕੂੜੇ ਦੇ ਥਾਂ ਪੁਰ ਥਾਂ ਢੇਰ ਲੱਗੇ ਹੋਏ ਹਨ, ਸੀਵਰੇਜ ਸਿਸਟਮ ਬੰਦ ਪਏ ਹਨ, ਬੀਮਾਰੀ ਫੈਲਣ ਦਾ ਖ਼ਤਰਾ ਹੈ, ਇਸ ਹਾਲਤ ’ਚ ਸਫ਼ਾਈ ਕਾਮਿਆਂ ਦੀਆਂ ਕੱਚੇ ਕਾਮੇ ਪੱਕੇ ਕਰਨ, ਠੇਕੇਦਾਰੀ ਸਿਸਟਮ ਖ਼ਤਮ ਕਰਨ, ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਬਰਾਬਰ ਕੰਮ ਦੀ ਬਰਾਬਰ ਤਨਖ਼ਾਹ ਦਾ ਨਿਯਮ ਲਾਗੂ ਕਰਨ ਦੀ ਮੰਗ ਅਪਣੇ ਮੰਗ ਪੱਤਰ ਰਾਹੀਂ ਕੀਤੀ। ਉਨ੍ਹਾਂ ਬੀਤੇ ਦਿਨੀਂ ਸੰਗਰੂਰ ਵਿਖੇ ਸਫਾਈ ਕਾਮਿਆਂ ਨੂੰ ਗ੍ਰਿਫ਼ਤਾਰ ਕਰਨ, ਲਾਠੀਚਾਰਜ ਕਰਨ ਲਈ ਸੰਗਰੂਰ ਦੀ ਵਿਧਾਇਕਾ ਵਲੋਂ ਬੇਤੁਕੀਆਂ ਮਾਰਨ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਵਫ਼ਦ ’ਚ ਅਸ਼ੋਕ ਭੰਡਾਰੀ, ਅਵਤਾਰ ਸਿੰਘ ਗਗੜਾ, ਜਗਦੀਸ਼ ਸਿੰਘ, ਹੂਕਮਰਾਜ ਦੇਹੜਕਾ, ਬਲਵਿੰਦਰ ਸਿੰਘ, ਜਸਵੰਤ ਸਿੰਘ ਕਲੇਰ, ਸੁਦਰਸ਼ਨ ਕੁਮਾਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ, ਕੂੜੇ ਦੇ ਅੰਬਾਰ, ਹੜਤਾਲ ਖ਼ਤਮ ਹੋਣ ਤੋਂ ਬਾਅਦ ਛੇਤੀ ਚੁਕਾਂਵਾਂਗੇ-ਈ. ਓ. ਉੱਭੀ ਅਗਲੀ ਖ਼ਬਰ ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਦੀ ਮੌਤ
Ad Position 24