ਦੋਰਾਹਾ, 18 ਜੁਲਾਈ (ਪੱਤਰ ਪ੍ਰੇਰਕ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵੱਲੋਂ ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਦੀ ਅਗਵਾਈ ਵਿੱਚ ਸਵਰਗੀ ਸਾਬਕਾ ਪ੍ਰਧਾਨ ਰੂਪ ਬਰਾੜ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਦਿਆਂ ਨਹਿਰੀ ਵਿਭਾਗ ਦੇ ਸਹਿਯੋਗ ਨਾਲ ਇਲਾਕੇ ਵਿੱਚ ਅੰਬ, ਸ਼ਹਿਤੂਤ, ਅਮਰੂਦ, ਜਾਮਣ ਅਤੇ ਬਿੱਲ ਸਮੇਤ 101 ਫਲਦਾਰ ਬੂਟੇ ਲਗਾਏ ਗਏ। ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ, ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਰੂਪ ਬਰਾੜ ਹਮੇਸ਼ਾ ਕੁਦਰਤ ਅਤੇ ਮਨੁੱਖਤਾ ਨਾਲ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦੇ ਜਨਮ ਦਿਨ ਤੇ ਨਿੱਘੀ ਯਾਦ ਨੂੰ ਸਾਰਥਿਕ ਬਣਾਉਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਹਰਾ-ਭਰਾ ਵਾਤਾਵਰਨ ਦੇਣ ਲਈ ਅੱਜ ਇਹ 101 ਬੂਟੇ ਲਗਾਏ ਗਏ ਹਨ।