ਸਮਰਾਲਾ, 18 ਜੁਲਾਈ (ਕੁਲਵਿੰਦਰ ਸਿੰਘ)-ਸ੍ਰੋਮਣੀ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਵਲੋਂ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਮਾਛੀਵਾੜਾ ਰੋਡ ਦੇ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ ਹਰਿਉਂ ਖੁਰਦ ਦੇ ਮਾਤਾ ਬਲਵੀਰ ਕੌਰ ਦੇ ਅਚਾਨਕ ਹੋਏ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬੀਬੀ ਬਲਵੀਰ ਕੌਰ ਜੋ ਕਿ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ, ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਲਾਕੇ ਦੀਆਂ ਵੱਖ-ਵੱਖ ਸਖਸ਼ੀਅਤਾਂ ਜਿਨ੍ਹਾਂ ਵਿਚ ਸ੍ਰੋਮਣੀ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਦੇ ਮੁੱਖ ਸੇਵਾਦਾਰ ਲਖਬੀਰ ਸਿੰਘ ਬਲਾਲਾ, ਭਾਈ ਪਰਮਜੀਤ ਸਿੰਘ ਖੜਗ, ਡਾ. ਤੇਜਿੰਦਰ ਸਿੰਘ, ਡਾ. ਪਰਮਿੰਦਰ ਸਿੰਘ ਬੈਨੀਪਾਲ, ਹਰਜਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਮਾਸਟਰ ਲਖਵਿੰਦਰਪਾਲ ਸਿੰਘ ਅਤੇ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਗੋਸਲਾਂ, ਮੈਂਬਰ ਹਿੰਮਤ ਸਿੰਘ, ਹਰਦੀਪ ਸਿੰਘ ਦੀਪੀ, ਡਾ. ਕੁਲਦੀਪ ਸਿੰਘ ਬਾਲਿਉਂ, ਸਮਸ਼ੇਰ ਸਿੰਘ ਰਾਣਵਾ ਸਾਬਕਾ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਨੰਬਰਦਾਰ ਕੁਲਬੀਰ ਸਿੰਘ, ਹਰਜੀਤ ਸਿੰਘ ਗੜੀ ਅਤੇ ਸਵਰਨ ਸਿੰਘ ਉੱਪਲਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਤਾ ਬਲਵੀਰ ਕੌਰ ਸਹਿਜ ਪਾਠ ਦੇ ਭੋਗ 24 ਜੁਲਾਈ ਦਿਨ ਸ਼ੁੱਕਰਵਾਰ ਨੂੰ ਪਿੰਡ ਹਰਿਉ ਖੁਰਦ ਗੁਰਦੁਆਰਾ ਸਾਹਿਬ ਵਿਖੇ ਪਾਏ ਜਾ ਰਹੇ ਹਨ।