12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਡਾ. ਅਮਰ ਸਿੰਘ ਨੂੰ ਕਾਂਗਰਸ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਉਣਾ ਹਾਈਕਮਾਂਡ ਦਾ ਇਤਿਹਾਸਕ ਫ਼ੈਸਲਾ-ਕਲਾਲ ਮਾਜਰਾ, ਪੂਰਬਾ ਤੇ ਜੋਗਾ

Ad Position 21
No active advertisement
ਅਜੀਤ ਡੈਸਕ 20-07-2026

ਸਮਰਾਲਾ, 19 ਜੁਲਾਈ (ਗੋਪਾਲ ਸੋਫਤ)-ਕਾਂਗਰਸ ਹਾਈ ਕਮਾਂਡ ਆਗਾਮੀ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਅਤੇ ਹਰ ਵਰਗ ਲਈ ਲੋਕ ਭਲਾਈ ਸਕੀਮਾਂ ਲਾਗੂ ਕਰਨ ਸਮੇਤ ਆਰਥਿਕ ਤੌਰ ‘ਤੇ ਕੰਗਾਲ ਹੋਏ ਪੰਜਾਬ ਦਾ ਮੁੜ ਆਰਥਿਕ ਵਿਕਾਸ ਕਰਨ ਲਈ ਪੂਰੀ ਤਰਾਂ ਗੰਭੀਰ ਹੈ। ਇਸੇ ਮੰਤਵ ਲਈ ਪੰਜਾਬ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਲੰਮੇ ਪ੍ਰਬੰਧਕੀ, ਆਰਥਿਕ ਅਤੇ ਸਿਆਸੀ ਤਜਰਬਾ ਰੱਖਣ ਵਾਲੇ ਡਾ. ਅਮਰ ਸਿੰਘ ਦੀ ਅਗਵਾਈ ਹੇਠ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਗਾਂਧੀ ਪੰਚਾਇਤੀ ਸੰਗਠਨ ਤੇ ਸੂਬਾ ਚੇਅਰਮੈਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਸਥਾਨਕ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ ਅਤੇ ਉੱਘੇ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ ਨੇ ਕਿਹਾ ਹੈ ਕਿ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੂੰ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਪੂਰੇ ਹਲਕੇ ਅਤੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਡਾ. ਅਮਰ ਸਿੰਘ ਪੰਜਾਬ ਦੇ ਸਭ ਤੋਂ ਪੜ੍ਹੇ-ਲਿਖੇ ਅਤੇ ਸੂਝਵਾਨ ਸਿਆਸਤਦਾਨਾਂ ਵਿਚੋਂ ਇੱਕ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾਉਂਦਿਆਂ ਦੇਸ਼ ਦੀ ਇਤਿਹਾਸਕ ਯੋਜਨਾ ‘ਮਨਰੇਗਾ’ ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਉਨ੍ਹਾਂ ਦਾ ਅਹਿਮ ਅਤੇ ਇਤਿਹਾਸਕ ਯੋਗਦਾਨ ਰਿਹਾ ਹੈ। ਇਲਾਕਾ ਨਿਵਾਸੀਆਂ ਤੇ ਆਗੂਆਂ ਵਲੋਂ ਵਧਾਈਆਂ ਦਾ ਤਾਂਤਾ ਲਗਿਆ ਹੈ। ਉਨ੍ਹਾਂ ਕਿਹਾ ਕਿ ਡਾ. ਅਮਰ ਸਿੰਘ ਦੀ ਪੰਜਾਬ ਦੇ ਬਜਟ, ਆਰਥਿਕਤਾ ਅਤੇ ਨੀਤੀ-ਘਾੜਤ ‘ਤੇ ਪੂਰੀ ਪਕੜ ਹੈ। ਵਿਰੋਧੀ ਧਿਰ ਦੇ ਐੱਮ. ਪੀ. ਹੁੰਦਿਆਂ ਵੀ ਡਾ. ਅਮਰ ਸਿੰਘ ਨੇ ਨਿਤ ਦੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਇਸ ਹਲਕੇ ਦੇ ਅਨੇਕਾਂ ਹਾਈਵੇਅ ਉੱਪਰ ਨਵੇਂ ਪੁਲ ਬਣਵਾਉਣ, ਪੰਜਾਬ ਦੇ ਕਿਸਾਨਾਂ ਨੂੰ ਖਾਦ ਦੀ ਘਾਟ ਆਉਣ ‘ਤੇ ਲੋੜੀਂਦੀ ਡੀ ਏ. ਵੀ. ਖਾਦ ਦੀ ਸਪਲਾਈ ਕਰਵਾਉਣ ਦੇ ਕੰਮ ਵੀ ਕੀਤੇ।

Ad Position 22
No active advertisement
ਪਿਛਲੀ ਖ਼ਬਰ ਹੱਕਾਂ ਵਾਸਤੇ ਧਰਨਿਆਂ ਲਈ ਮਜਬੂਰ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ’ਤੇ ਲਾਠੀਚਾਰਜ ਸ਼ਰਮਨਾਕ- ਯਾਦੂ ਅਗਲੀ ਖ਼ਬਰ ਇਸਕਾਨ ਫ਼ੈਸਟੀਵਲ ਕਮੇਟੀ ਵਲੋਂ ਭਗਵਾਨ ਜਗਨਨਾਥ ਨੂੰ ‘ਛੱਪਣ ਭੋਗ’, ‘ਮਹਾਂ ਆਰਤੀ’ ਵਿੱਚ ਸ਼ਰਧਾਲੂਆਂ ਦਾ ਵੱਡਾ ਇੱਕਠ
Ad Position 24