12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੜਕ ਵਿਚਕਾਰ ਪੁੱਟਿਆ ਡੂੰਘਾ ਲੰਮਾ ਖੱਡਾ ਬਣ ਰਿਹਾ ਹਾਦਸਿਆਂ ਦਾ ਕਾਰਨ

Ad Position 21
No active advertisement
ਅਜੀਤ ਡੈਸਕ 20-07-2026

ਮਾਛੀਵਾੜਾ ਸਾਹਿਬ, 19 ਜੁਲਾਈ (ਮਨੋਜ ਕੁਮਾਰ)-ਸਥਾਨਕ ਰਾਹੋਂ ਰੋਡ ਤੇ ਪੈਟਰੋਲ ਪੰਪ ਤੋ ਮਹਿਜ਼ ਕੁੱਝ ਗਜ਼ ਦੀ ਦੂਰੀ ’ਤੇ ਸੜਕ ਵਿਚਕਾਰ ਕਰੀਬ 2 ਫੁੱਟ ਚੌੜਾ ਤੇ 20 ਫੁੱਟ ਲੰਮਾ ਪੁੱਟਿਆ ਟੋਇਆ ਹਰ ਪਲ ਕਿਸੇ ਨਾ ਕਿਸੇ ਅਣਸੁਖਾਂਵੀ ਘਟਨਾ ਨੂੰ ਸੱਦਾ ਦੇ ਰਿਹਾ ਹੈ। ਹਾਲਾਤ ਇਹ ਹਨ ਕਿ ਇਹ ਟੋਇਆ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸ ਸੜਕ ਤੋਂ ਨਿਕਲਣ ਵਾਲੇ ਰਾਹਗੀਰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਦਿਨ ਸਮੇਂ ਤਾਂ ਕੁੱਝ ਨਾ ਕੁੱਝ ਬਚਾਅ ਹੋ ਸਕਦਾ ਹੈ ਪਰ ਰਾਤ ਸਮੇਂ ਨਿਕਲਣ ਵਾਲੇ ਰਾਹਗੀਰ ਕਿੱਸੇ ਵੇਲੇ ਵੀ ਕੋਈ ਵੱਡੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ ਕਿਉਂ ਕਿ ਰਾਹੋਂ ਤੇ ਨਵਾਂਸ਼ਹਿਰ ਨੂੰ ਜਾਣ ਲਈ ਇਸ ਸੜਕ ‘ਤੇ ਰਾਹਗੀਰਾਂ ਦੀ ਦਿਨ ਰਾਤ ਭਰਮਾਰ ਰਹਿੰਦੀ ਹੈ। ਹਾਲਾਂਕਿ ਇਸ ਸੜਕ ਦੇ ਵਿਚਕਾਰ ਪੁੱਟਿਆ ਇਹ ਟੋਇਆ ਸ਼ਾਇਦ ਕਿਸੇ ਨੇ ਪਾਈਪ ਪਾਉਣ ਲਈ ਪੁੱਟਿਆ, ਸਰਕਾਰੀ ਸੜਕ ਨਾਲ ਇਸ ਤਰਾਂ ਦੀ ਛੇੜਛਾੜ ਆਪਣੇ ਆਪ ਵਿਚ ਕਾਨੂੰਨ ਦੀ ਉਲੰਘਣਾ ਹੈ। ਆਮ ਰਾਹਗੀਰਾਂ ਦੀ ਮੰਗ ਹੈ ਕਿ ਉਹ ਕਿਸੇ ਅਣਸੁਖਾਂਵੀ ਘਟਨਾ ਤੋਂ ਪਹਿਲਾਂ ਹੀ ਇਸ ਟੋਏ ਨੂੰ ਪੱਕਾ ਕਰੇ ਤਾਂ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ।

Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਵਿਖੇ ‘ਅੰਬੈਸਡਰ ਆਫ਼ ਹੋਪ ਸੀਜ਼ਨ-3’ ਦੇ ਜੇਤੂਆਂ ਨੂੰ ਮਿਲਣਗੇ ਲੈਪਟਾਪ ਤੇ ਨਕਦ ਇਨਾਮ-ਗਰੇਵਾਲ ਅਗਲੀ ਖ਼ਬਰ ਹੱਕਾਂ ਵਾਸਤੇ ਧਰਨਿਆਂ ਲਈ ਮਜਬੂਰ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ’ਤੇ ਲਾਠੀਚਾਰਜ ਸ਼ਰਮਨਾਕ- ਯਾਦੂ
Ad Position 24