12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬਿਜਲੀ ਦੇ ਲੱਗ ਰਹੇ ਕੱਟ ਲੋਕਾਂ ਦੇ ਵੱਟ ਕੱਢਣ ਲੱਗੇ ‘ਆਪ’ ਸਰਕਾਰ ਤੇ ਪਾਵਰਕਾਮ ਮਹਿਕਮਾ ਸੁੱਤਾ ਪਿਆ- ਧਾਲੀਵਾਲ

Ad Position 21
No active advertisement
ਅਜੀਤ ਡੈਸਕ 20-07-2026
ਹੰਬੜਾਂ, 19 ਜੁਲਾਈ (ਮੇਜਰ ਹੰਬੜਾਂ)-ਜਿੱਥੇ ਅੱਤ ਦੀ ਪੈ ਰਹੀ ਗਰਮੀ ਲੋਕਾਂ ਦੇ ਪਸੀਨੇ ਕੱਢ ਰਹੀ ਹੈ, ਉੱਥੇ ਬਿਜਲੀ ਦੇ ਲੱਗੇ ਲੰਬੇ-ਲੰਬੇ ਕੱਟ ਲੋਕਾਂ ਦੇ ਵੱਟ ਕੱਢਣ ਲੱਗੇ ਹਨ ਪਰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀਆਂ ਡੀਗਾਂ ਮਾਰਨ ਵਾਲੀ ਭਗਵੰਤ ਮਾਨ ਸਰਕਾਰ ਅਤੇ ਪਾਵਰਕਾਮ ਮਹਿਕਮਾਂ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ ਨੇ ਸੂਬੇ ਦੀ ‘ਆਂਪ’ ਸਰਕਾਰ ਤੇ ਪਾਵਰਕਾਮ ਮਹਿਕਮੇ ਨੂੰ ਲੋਕਾਂ ਨੂੰ ਘਰਾਂ ਦੇ ਨਾਲ ਕਿਸਾਨਾਂ ਨੂੰ ਟਿਊਵੈੱਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੇ ਜਾਣ ਨੂੰ ਯਕੀਨੀ ਬਣਾਏ ਜਾਣ ਦੀ ਅਪੀਲ ਕਰਦਿਆਂ ਕੀਤਾ ਤਾਂ ਜੋ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲ ਸਕੇ, ਉੱਥੇ ਕਿਸਾਨਾਂ ਨੂੰ ਝੋਨੇ ਦੀ ਸੁੱਕ ਰਹੀ ਫ਼ਸਲ ਨੂੰ ਬਚਾਏ ਜਾਣ ’ਚ ਰਾਹਤ ਮਿਲ ਸਕੇ। ਧਾਲੀਵਾਲ ਨੇ ਕਿਹਾ ਕਿ ਪਾਵਰਕਾਮ ਦਫ਼ਤਰ ਹੰਬੜਾਂ ਅਧੀਨ ਪੈਂਦੇ ਕਸਬਾ ਹੰਬੜਾਂ, ਵਲੀਪੁਰ ਕਲਾਂ, ਵਲੀਪੁਰ ਖੁਰਦ ਸਮੇਤ ਹੋਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਬਿਜਲੀ ਸਪਲਾਈ ਨਾ ਮਿਲਣ ਅਤੇ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਗੁੱਸਾ ਸੱਤਵੇਂ ਅਸਮਾਨ ’ਤੇ ਪੁੱਜ ਚੁੱਕਾ ਹੈ ਤੇ ਜੇਕਰ ਬਿਜਲੀ ਸਪਲਾਈ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਅਗਲੇ ਦਿਨਾਂ ’ਚ ਲੋਕ ਪਾਵਰਕਾਮ ਦਫ਼ਤਰ ਹੰਬੜਾਂ ਦੇ ਐੱਸ.ਡੀ.ਓ. ਦੇ ਦਫ਼ਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ। ਧਾਲੀਵਾਲ ਨੇ ਕਿਹਾ ਕਿ ਜਿੱਥੇ ਮੋਟਰਾਂ ਲਈ ਛੱਡੀ ਜਾ ਰਹੀ 8 ਘੰਟੇ ਬਿਜਲੀ ਸਪਲਾਈ ’ਚ ਵੀ ਲੰਬੇ ਕੱਟ ਲਗਾਏ ਜਾ ਰਹੇ ਹਨ ਅਤੇ ਘਰਾਂ ਲਈ ਦਿੱਤੀ ਜਾ ਰਹੀ 24 ਘੰਟੇ ਬਿਜਲੀ ਸਪਲਾਈ ਦੌਰਾਨ ਵੀ ਕਈ ਕਈ ਘੰਟੇ ਦੇ ਕੱਟ ਲੱਗ ਰਹੇ ਹਨ, ਜਿਸ ਨਾਲ ਜਿੱਥੇ ਬੱਚਿਆਂ ਦਾ ਗਰਮੀ ’ਚ ਬੁਰਾ ਹਾਲ ਹੈ, ਉੱਥੇ ਕਿਸਾਨ ਵੀ ਹਾਲੋ ਬੇ ਹਾਲ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਝੋਨੇ ਦੀ ਫ਼ਸਲ ਪਾਲਣ ਲਈ ਮਹਿੰਗੇ ਮੁੱਲ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਆਲਟੋ ਕਾਰ ਤੇ ਤੂੜੀ ਵਾਲੀ ਟਰਾਲੀ ਦਰਮਿਆਨ ਟੱਕਰ-ਸਵਾਰ ਵਾਲ-ਵਾਲ ਬਚੇ ਅਗਲੀ ਖ਼ਬਰ ਸਮਰਾਲਾ ਵਿਖੇ ‘ਅੰਬੈਸਡਰ ਆਫ਼ ਹੋਪ ਸੀਜ਼ਨ-3’ ਦੇ ਜੇਤੂਆਂ ਨੂੰ ਮਿਲਣਗੇ ਲੈਪਟਾਪ ਤੇ ਨਕਦ ਇਨਾਮ-ਗਰੇਵਾਲ
Ad Position 24