11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗਿੱਦੜਵਿੰਡੀ 66 ਕੇ.ਵੀ. ਸਬ ਗਰਿੱਡ ਦਾ ਅੱਜ ਸੌਂਦ ਕਰਨਗੇ ਉਦਘਾਟਨ

Ad Position 21
No active advertisement
ਅਜੀਤ ਡੈਸਕ 20-07-2026
ਜਗਰਾਉਂ, 19 ਜੁਲਾਈ (ਗਾਲਿਬ)-ਜਗਰਾਉਂ ਤਹਿਸੀਲ ਦੇ ਗਿੱਦੜਵਿੰਡੀ 66 ਕੇ.ਵੀ. ਸਬ ਗਰਿੱਡ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪਿੰਡ ਗਿੱਦੜਵਿੰਡੀ ਵਿਖੇ 11:30 ਵਜੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਢੇ ਪੰਜ ਕਰੋੜ ਦੀ ਲਾਗਤ ਨਾਲ ਇਹ ਸਬ ਗਰਿੱਡ ਤਿਆਰ ਹੋਇਆ ਹੈ। ਇਸ ਦਾ ਸਿੱਧੇ ਤੌਰ ’ਤੇ ਸਿੱਧਵਾਂ ਬੇਟ ਅਤੇ ਕਿਸ਼ਨਪੁਰਾ ਦੇ 120 ਪਿੰਡਾਂ ਨੂੰ ਫਾਇਦਾ ਹੋਵੇਗਾ। ਇਸ ਸਮੇਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸੀ.ਐੱਮ.ਡੀ. ਡਾ: ਬਸੰਤ ਗਰਗ, ਡਾਇਰੈਕਟਰ ਵੰਡ ਇੰਦਰਪਾਲ ਸਿੰਘ, ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ, ਐੱਸ.ਈ. ਜਸਵਿੰਦਰ ਸਿੰਘ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਡੇਢ ਲੱਖ ਲੋਕਾਂ ਨੂੰ ਤੀਰਥ ਯਾਤਰਾ ਕਰਵਾਉਣ ਦੀ ਤਿਆਰੀ ਕਰ ਰਹੀ : ਅਰਵਿੰਦ ਕੇਜਰੀਵਾਲ ਅਗਲੀ ਖ਼ਬਰ ਐੱਸ. ਕੇ. ਐੱਮ. ਦੇ ਸੱਦੇ ’ਤੇ 22 ਜੁਲਾਈ ਨੂੰ ਪੰਜਾਬ ਦੇ ਟੋਲ ਪਲਾਜ਼ੇ ਫ਼੍ਰੀ ਕੀਤੇ ਜਾਣਗੇ-ਮੇਹਲੋਂ, ਜੰਡਿਆਲੀ, ਗਰੇਵਾਲ
Ad Position 24