ਮਲੌਦ, 24 ਜੁਲਾਈ (ਦਿਲਬਾਗ ਸਿੰਘ ਚਾਪੜਾ)- ਬੀਤੇ ਦਿਨੀਂ ਬਰਨਾਲਾ ਵਿਖੇ ਪੁਲਿਸ ਵੱਲੋਂ ਨਗਰ ਕੌਂਸਲ ਦੇ ਸਫ਼ਾਈ ਮੁਲਾਜ਼ਮਾਂ ’ਤੇ ਕੀਤੇ ਲਾਠੀਚਾਰਜ ਅਤੇ ਖ਼ਾਸ ਤੌਰ ਮਹਿਲਾ ਸਫ਼ਾਈ ਵਰਕਰਾਂ ਨਾਲ ਮਰਦ ਪੁਲਿਸ ਸਟਾਫ਼ ਵੱਲੋਂ ਖਿੱਚ ਧੂਹ ਅਤੇ ਕੁੱਟਮਾਰ ਦੇ ਵਿਰੋਧ ਵਿੱਚ ਅੱਜ ਕਾਂਗਰਸੀ ਆਗੂਆਂ ਵੱਲੋਂ ਦੇਰ ਸ਼ਾਮ ਬੱਸ ਸਟੈਂਡ ਮਲੌਦ ਵਿਖੇ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਵਿੱਚ ਪਹਿਲਾਂ ਬਿਜਲੀ ਮੁਲਾਜ਼ਮਾਂ, ਮਨਰੇਗਾ ਵਰਕਰਾਂ ਅਤੇ ਹੁਣ ਸਫ਼ਾਈ ਸੇਵਕਾਂ ਤੇ ਅੱਨੇਵ੍ਹਾਹ ਲਾਠੀਚਾਰਜ ਕਰਕੇ ਸਰਕਾਰ ਨੇ ਕਿਰਤੀ ਵਰਗ ਖ਼ਿਲਾਫ਼ ਆਪਣਾ ਚਿਹਰਾ ਨੰਗਾ ਕੀਤਾ ਹੈ। ਕਿਰਤੀ ਕਾਮਿਆਂ ਦੀ ਗੱਲ ਕਰਕੇ ਧਨਾਢਾਂ ਨੂੰ ਰਾਜ ਸਭਾ ਦੀ ਟਿਕਟਾਂ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਚੋਣਾਂ ਪਹਿਲਾ ਧਰਨਾ ਨਾ ਲੱਗਣ ਦੇਣ ਦੀ ਗੱਲ ਕੀਤੀ ਸੀ ਪ੍ਰੰਤੂ ਇਹ ਧਰਨੇ ਮੰਗਾਂ ਪੂਰੀਆਂ ਕਰਕੇ ਨਹੀਂ ਸਗੋਂ ਅੰਨ੍ਹਾ ਤਸ਼ੱਦਦ ਕਰਕੇ ਹਟਾਏ ਜਾਣਗੇ, ਇਹ ਨਹੀਂ ਸੀ ਦੱਸਿਆ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਅੱਤਿਆਚਾਰ ਖ਼ਿਲਾਫ਼ ਪੀੜਤਾਂ ਦੇ ਨਾਲ ਹੈ। ਜਲਦ ਹੀ ਪਾਰਟੀ ਸਫ਼ਾਈ ਸੇਵਕਾ, ਮਨਰੇਗਾ ਵਰਕਰਾਂ, ਛੋਟੇ ਦੁਕਾਨਦਾਰਾ, ਮਜ਼ਦੂਰਾ, ਕਿਸਾਨਾਂ ਦੀਆਂ ਮੰਗਾਂ ਦਾ ਵਿਸ਼ਲੇਸ਼ਣ ਕਰਕੇ 2027 ਲਈ ਆਪਣੀ ਚੋਣ ਪੱਤਰ ਤਿਆਰ ਕਰੇਗੀ ਅਤੇ 2027 ’ਚ ਵੱਡੇ ਬਹੁਮਤ ਨਾਲ ਸਰਕਾਰ ਬਣਾ ਕੇ ਇਸ ਨੂੰ ਇੰਨ ਬਿੰਨ ਲਾਗੂ ਕਰੇਗੀ ਤਾਂ ਜੋ ਇਸ ਸਰਕਾਰ ਤੋਂ ਸਤਾਏ ਹਰ ਵਰਗ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੇ ਸੰਘਰਸ਼ ਵਿੱਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਹੈ। ਇਸ ਮੌਕੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ, ਜਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ, ਜਿਲ੍ਹਾ ਮੀਤ ਪ੍ਰਧਾਨ ਗੁਰਦੀਪ ਸਿੰਘ ਜੁਲਮਗੜ੍ਹ, ਸੰਮਤੀ ਮੈਂਬਰ ਗੁਰਮੁੱਖ ਸਿੰਘ ਗੋਮੀ ਸਿਆੜ੍ਹ, ਬਲਵੰਤ ਰਾਮ ਪੱਪੂ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਖੇੜੀ, ਸਾਬਕਾ ਚੇਅਰਮੈਨ ਕੁਲਵੰਤ ਸਿੰਘ ਸਿਹੌੜਾ, ਜਤਿੰਦਰ ਸਿੰਘ ਗਿੱਲ ਚੋਮੋ, ਸਾਬਕਾ ਕੌਂਸਲਰ ਤੇਜਿੰਦਰ ਸਿੰਘ ਪੰਮਾ ਨੰਬਰਦਾਰ, ਸੁਖਜੀਤ ਸਿੰਘ ਸੁੱਖਾ ਜਰਗੜੀ ਸਾਬਕਾ ਸਰਪੰਚ, ਚੇਅਰਮੈਨ ਨਿਰਮਲ ਸਿੰਘ ਗੋਗਾ, ਪ੍ਰਧਾਨ ਗੁਰਨਾਜ਼ ਸਿੰਘ ਜੀਰਖ਼, ਬਲਵਿੰਦਰ ਸਿੰਘ ਸੀਹਾਂ ਦੌਦ, ਪਰਮਜੀਤ ਸਿੰਘ ਕਾਲਾ ਝੱਮਟ, ਪ੍ਰਧਾਨ ਲਾਭ ਸਿੰਘ ਬੇਰ ਕਲਾਂ, ਰਾਮਦਾਸ ਸਿੰਘ ਸੋਮਲ ਖੇੜੀ, ਸਾਬਕਾ ਸਰਪੰਚ ਜੀਤ ਸਿੰਘ ਟਿੰਬਰਵਾਲ, ਜਗਰੂਪ ਸਿੰਘ ਫੌਜੀ, ਰਾਜਵਿੰਦਰ ਸਿੰਘ ਸੋਹੀਆ, ਬਲਜੀਤ ਸਿੰਘ ਕਿਲਾ ਹਾਂਸ, ਪਰਮਜੀਤ ਸਿੰਘ ਚਾਪੜਾ, ਜਸਪਾਲ ਸਿੰਘ ਪਾਲਾ ਚੋਮੋ, ਜਸਵੀਰ ਸਿੰਘ ਸੀਹਾਂ ਦੌਦ, ਹਰਪ੍ਰੀਤ ਸਿੰਘ ਲਹਿਲ, ਅਜ਼ਮੇਰ ਸਿੰਘ ਟਿੰਬਰਵਾਲ, ਰਾਮ ਲੁਭਾਇਆ ਬੇਰ ਖੁਰਦ, ਮਸਤ ਰਾਮ ਸਾਬਕਾ ਕੌਂਸਲਰ, ਤਰਲੋਚਨ ਸਿੰਘ ਚੋਮੋ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।