09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਚੌਥੇ ਦਿਨ ਮਿਲਿਆ ਹੋਰ ਬਲ, ਸਾਹਨੇਵਾਲ ਸਬ ਡਵੀਜ਼ਨ ਦੇ ਮੁਲਾਜ਼ਮ ਛੁੱਟੀ ਭਰ ਕੇ ਹੜਤਾਲ ’ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 25-07-2026
ਸਾਹਨੇਵਾਲ, 24 ਜੁਲਾਈ (ਅਮਰਜੀਤ ਸਿੰਘ ਮੰਗਲੀ)-ਬਿਜਲੀ ਨਿਗਮ ਦੇ ਮੁਲਾਜ਼ਮਾਂ ਨੇ ਏਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸਾਂਝੇ ਬੈਨਰ ਹੇਠ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਸਾਮੂਹਿਕ ਛੁੱਟੀਆਂ ਭਰ ਕੇ ਹੜਤਾਲ ‘ਤੇ ਗਈਆਂ ਜਥੇਬੰਦੀਆਂ ਦੇ ਸੰਘਰਸ਼ ਨੂੰ ਉਦੋਂ ਵੱਡਾ ਬਲ ਮਿਲਿਆ, ਜਦੋਂ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਸਰਕਲ ਪੱਛਮੀ ਦੇ ਪ੍ਰਧਾਨ ਗੁਰਮੁਖ ਸਿੰਘ ਦੀ ਪ੍ਰੇਰਨਾ ਨਾਲ ਸਾਹਨੇਵਾਲ ਸਬ ਡਵੀਜ਼ਨ ਦੇ ਰਹਿੰਦੇ ਮੁਲਾਜ਼ਮ ਵੀ ਛੁੱਟੀਆਂ ਭਰ ਕੇ ਸੰਘਰਸ਼ ‘ਚ ਕੁੱਦ ਗਏ। ਇਨ੍ਹਾਂ ਮੁਲਾਜ਼ਮਾਂ ਵਲੋਂ ਸਬ ਡਵੀਜ਼ਨ ‘ਚ ਗੇਟ ਰੈਲੀ ਕਰ ਕੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ। ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ 23/24 ਜੁਲਾਈ ਦੀ ਹੜਤਾਲ ‘ਚ ਹੁਣ 25/26 ਜੁਲਾਈ ਦਾ ਵਾਧਾ ਹੋ ਗਿਆ ਹੈ ਅਤੇ ਜਿਸ ਪ੍ਰਕਾਰ ਦਾ ਸਰਕਾਰ ਦਾ ਰਵੱਈਆ ਹੈ, ਇਹ ਹੜਤਾਲ ਹੋਰ ਲੰਬੀ ਹੋ ਸਕਦੀ ਹੈ। ਇਸ ਮੌਕੇ ਸੁਖਬੀਰ, ਸੁਸ਼ੀਲ, ਸਾਜਨ ਕੁਮਾਰ, ਵਿਕਾਸ, ਬਲਵਾਨ, ਮਨਪ੍ਰੀਤ ਸਿੰਘ, ਖੁਸ਼ਪਾਲ, ਮੌਂਟੀ, ਗੁਰਪ੍ਰੀਤ, ਮਨਦੀਪ ਸਿੰਘ, ਸੰਦੀਪ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਨਹਿਰੇ ਭਵਿੱਖ ਦੀ ਭਾਲ ਵਿਚ ਮਲੇਸ਼ੀਆ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਅਗਲੀ ਖ਼ਬਰ ਸਫ਼ਾਈ ਸੇਵਕਾਂ ’ਤੇ ਕੀਤੇ ਲਾਠੀਚਾਰਜ ਦੇ ਵਿਰੋਧ ’ਚ ਕਾਂਗਰਸੀਆਂ ਨੇ ਸਰਕਾਰ ਦਾ ਪੁਤਲਾ ਫੂਕਿਆ
Ad Position 24