09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਖ਼ੂਨਦਾਨ ਕੈਂਪ, 82 ਸਹਿਯੋਗੀਆਂ ਨੇ ਕੀਤਾ ਇਹ ਅਨਮੋਲ ਦਾਨ

Ad Position 21
No active advertisement
ਅਜੀਤ ਡੈਸਕ 25-07-2026
ਮਾਛੀਵਾੜਾ ਸਾਹਿਬ, 24 ਜੁਲਾਈ (ਮਨੋਜ ਕੁਮਾਰ)-ਸਾਹਿੱਤਕਾਰ ਤਰਲੋਚਨ ਸਿੰਘ (ਟੀ ਲੋਚਨ) ਦੇ 63ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਸਪੁੱਤਰ ਖ਼ੁਸ਼ਦੀਪ ਸਿੰਘ ਲੋਟੇ ਦੇ ਸਹਿਯੋਗ ਨਾਲ ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਐਨ. ਜੀ. ਓ. ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ‘ਚ ਕਰਨ ਹਸਪਤਾਲ ਦੇ ਬਲੱਡ ਸੈਂਟਰ ਵਲੋਂ 82 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਕਰਵਾਉਂਦਿਆਂ ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਵਲੋਂ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰੀ ਗਰਮੀ ਦੇ ਬਾਵਜੂਦ ਖ਼ੂਨਦਾਨੀਆਂ ਦਾ ਉਤਸ਼ਾਹ ਕਾਬਿਲ-ਏ-ਤਾਰੀਫ਼ ਹੈ। ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਸਾਰੀਆਂ ਬਲੱਡ ਬੈਂਕਾਂ ਵਿਚ ਖੂਨ ਦੀ ਭਾਰੀ ਕਮੀ ਆ ਜਾਂਦੀ ਹੈ, ਪ੍ਰੰਤੂ ਅੱਜ ਦੇ ਕੈਂਪ ਵਿਚ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਖ਼ੂਨ ਦਾਨ ਕੀਤਾ। ਇਸ ਮੌਕੇ ਡਾ. ਦਵਿੰਦਰ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ ਸਮਰਾਲਾ, ਮੁਨਸ਼ੀ ਸੁਖਦੀਪ ਸਿੰਘ, ਨਰਿੰਦਰਪਾਲ ਸਿੰਘ ਅਡਿਆਣਾ, ਏ. ਐੱਸ. ਆਈ. ਅਸ਼ਵਨੀ ਸ਼ਰਮਾ, ਏ. ਐੱਸ. ਆਈ. ਜਰਨੈਲ ਸਿੰਘ, ਏ. ਐੱਸ. ਆਈ. ਵਿਜੇ ਕੁਮਾਰ, ਸੁਰੇਸ਼ਪਾਲ ਸਿੰਘ ਧਨੂਰ, ਸੋਨੂੰ ਨਾਗਪਾਲ, ਮਨੋਜ ਕੁਮਾਰ, ਗੁਰਮੇਲ ਸਿੰਘ, ਜਗਦੀਸ਼ ਚਾਨਣਾ, ਵਿਨੀਤ ਕੁਮਾਰ ਝੜੌਦੀ, ਅਮਨਦੀਪ ਤਨੇਜਾ, ਸੋਹਣ ਲਾਲ ਚਾਨਣਾ, ਜਗਤਾਰ ਸਿੰਘ ਅਤੇ ਬੇਅੰਤ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਡੰਡਾ ਤੰਤਰ ਰਾਹੀਂ ਗ਼ਰੀਬ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ – ਲੱਖਾ ਪਾਇਲ ਕਿਹਾ - 2027 ਵਿੱਚ ‘ਆਪ’... ਅਗਲੀ ਖ਼ਬਰ ਸੁਨਹਿਰੇ ਭਵਿੱਖ ਦੀ ਭਾਲ ਵਿਚ ਮਲੇਸ਼ੀਆ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Ad Position 24