15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਡੇਹਲੋਂ ਫ਼ਰਦ ਕੇਂਦਰ ਦੀ ਬੇਹੱਦ ਖਸਤਾ ਹਾਲਤ ਮੁਲਾਜ਼ਮਾਂ ਲਈ ਸਿਰਦਰਦੀ ਬਣੀ- ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

Ad Position 21
No active advertisement
ਅਜੀਤ ਡੈਸਕ 29-07-2026

ਡੇਹਲੋਂ, 28 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਭਾਵੇਂ ਪੰਜਾਬ ਸਰਕਾਰ ਵਲੋਂ ਤਹਿਸੀਲਾਂ ਅੰਦਰ ਮਾਲ ਵਿਭਾਗ ਨਾਲ ਸੰਬੰਧਿਤ ਕੰਮ ਕਰਵਾਉਣ ਆਉਂਦੇ ਲੋਕਾਂ ਲਈ ਮੁੱਢਲੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਇਹ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਜਾਪ ਰਹੇ ਹਨ। ਇਹਨਾਂ ਦਾਅਵਿਆਂ ਦੀ ਤਾਜ਼ਾ ਮਿਸਾਲ ਸਬ-ਤਹਿਸੀਲ ਡੇਹਲੋਂ ਦੀ ਡਿੰਗੂ-ਡਿੰਗੂ ਕਰਦੀ ਇਮਾਰਤ ਅਤੇ ਫ਼ਰਦ ਕੇਂਦਰ ਦੀ ਬੇਹੱਦ ਮਾੜੀ ਹਾਲਤ ਤੋਂ ਸਹਿਜੇ ਹੀ ਮਿਲ ਰਹੀ ਹੈ, ਜਿੱਥੇ ਨਿੱਤ ਦਿਨ ਵੱਡੀ ਗਿਣਤੀ ਵਿੱਚ ਆਸ ਪਾਸ ਪਿੰਡਾਂ ਦੇ ਫ਼ਰਦਾਂ ਲੈਣ ਆ ਰਹੇ ਲੋਕਾਂ ਸਮੇਤ ਮੁਲਾਜ਼ਮਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਕਈ-ਕਈ ਦਿਨ ਫ਼ਰਦ ਕੇਂਦਰ ਦਾ ਪ੍ਰਿੰਟਰ ਬੰਦ ਰਹਿਣ ਕਾਰਨ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉਸਦੇ ਨਾਲ ਹੀ ਫ਼ਰਦਾਂ ਲੈਣ ਦੀ ਉਡੀਕ ਕਰ ਰਹੇ ਲੋਕ ਅੱਤ ਦੀ ਗਰਮੀ ਝੱਲਣ ਲਈ ਮਜਬੂਰ ਹਨ, ਕਿਉਂਕਿ ਲੋਕਾਂ ਦੀ ਸਹੂਲਤ ਲਈ ਲੱਗਿਆ ਏ. ਸੀ ਲੰਮੇ ਸਮੇਂ ਤੋਂ ਖ਼ਰਾਬ ਚੱਲ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜਿੱਥੇ ਫ਼ਰਦ ਕੇਂਦਰ ਸਮੇਤ ਮਾਲ ਵਿਭਾਗ ਦਾ ਰਿਕਾਰਡ ਸਾਂਭਣ ਵਾਲੇ ਕੰਪਿਊਟਰਾਂ ਸਮੇਤ ਕਮਰਿਆਂ ਦੀ ਖਸਤਾ ਹਾਲਤ ਬਣੀ ਹੋਈ ਹੈ, ਵੱਲ ਪ੍ਰਸ਼ਾਸ਼ਨ ਵੱਲੋਂ ਉੱਕਾ ਧਿਆਨ ਨਹੀ ਦਿੱਤਾ ਜਾ ਰਿਹਾ। ਇਹਨਾਂ ਕਮਰਿਆਂ ਅੰਦਰ ਕੰਮ ਕਰਦੇ ਮੁਲਾਜ਼ਮ ਸਭ ਤੋਂ ਵੱਧ ਤੰਗ ਨਜ਼ਰ ਆ ਰਹੇ ਹਨ, ਕਿਉਂਕਿ ਕਮਰਿਆਂ ਅੰਦਰ ਲੱਗੇ ਤਿੰਨੋਂ ਏ. ਸੀ ਲੰਮੇ ਸਮੇਂ ਤੋਂ ਖ਼ਰਾਬ ਹੋਣ ਕਾਰਨ ਅੱਤ ਦੀ ਗਰਮੀ ਵਿੱਚ ਕੰਮ ਕਰਨ ਲਈ ਮਜਬੂਰ ਹਨ। ਭਾਵੇਂ ਲੰਮੇ ਸਮੇਂ ਤੋਂ ਤਹਿਸੀਲ ਕੰਪਲੈਕਸ ਇਮਾਰਤ ਦੀ ਮਿਆਦ ਲੰਘ ਚੁੱਕੀ ਹੈ, ਜਿਸ ਸੰਬੰਧੀ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਹੈ, ਪਰ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ । ਮੀਂਹ ਦੇ ਮੌਸਮ ਵਿੱਚ ਉਕਤ ਫ਼ਰਦ ਕੇਂਦਰ ਦੀ ਹਾਲਤ ਹੋਰ ਵੀ ਡਰਾਉਣੀ ਹੋ ਜਾਂਦੀ ਹੈ। ਬਾਰਸ਼ ਪੈਣ ਨਾਲ ਤਹਿਸੀਲ ਕੰਪਲੈਕਸ ਵਿੱਚ ਭਰਦੇ ਪਾਣੀ ਨਾਲ ਜਿੱਥੇ ਮਾਲ ਵਿਭਾਗ ਦੇ ਰਿਕਾਰਡ ਨੂੰ ਨੁਕਸਾਨ ਪੁੱਜ ਰਿਹਾ ਹੈ, ਉਸਦੇ ਨਾਲ ਹੀ ਵਿਭਾਗ ਦਾ ਪੂਰਾ ਸਟਾਫ਼ ਪ੍ਰੇਸ਼ਾਨ ਹੋ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਹੀ ਕਾਫ਼ੀ ਨਹੀਂ, ਸਗੋਂ ਮਾਮਲੇ ਦੀ ’ਚ ਸ਼ਾਮਿਲ ਲੋਕਾਂ ਨੂੰ ਕਾਨੂੰਨ ਮੁਤਾਬਿਕ... ਅਗਲੀ ਖ਼ਬਰ ਆਬਕਾਰੀ ਵਿਭਾਗ ਦੀ ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ, ਡਿਫਾਲਟਰ ਲਾਇਸੰਸੀ ਨੂੰ ਗ੍ਰਿਫ਼ਤਾਰ ਕੀਤਾ
Ad Position 24