ਸਰਪੰਚ ਕੁਲਦੀਪ ਬੋਪਾਰਾਏ ਛਪਾਰ ਵਲੋਂ ਲੜਕੀਆਂ ਲਈ ਮੁਫ਼ਤ ਸਿਖਲਾਈ ਤੇ ਸਿਲਾਈ ਸੈਂਟਰ ਖੋਲਿਆ
ਅਹਿਮਦਗੜ੍ਹ, 5 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਲੜਕੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੁਨਰਮੰਦ ਕਰਨ ਲਈ ਪਿੰਡ ਛਪਾਰ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵਲੋਂ ਸ਼ਲਾਘਾਯੋਗ ਉਪਰਾਲਾ ਕਰਦਿਆਂ ਪਿੰਡ ਛਪਾਰ ਵਿਖੇ ਮੁਫ਼ਤ ਸਿਲਾਈ ਤੇ ਸਿਖਲਾਈ ਸੈਂਟਰ ਖੋਲਿਆ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪੁੱਜੇ ਹੈਪੀ ਬਾਬਾ ਛਪਾਰ ਵਲੋਂ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ।
ਅਹਿਮਦਗੜ੍ਹ, 5 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਲੜਕੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੁਨਰਮੰਦ ਕਰਨ ਲਈ ਪਿੰਡ ਛਪਾਰ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵਲੋਂ ਸ਼ਲਾਘਾਯੋਗ ਉਪਰਾਲਾ ਕਰਦਿਆਂ ਪਿੰਡ ਛਪਾਰ ਵਿਖੇ ਮੁਫ਼ਤ ਸਿਲਾਈ ਤੇ ਸਿਖਲਾਈ ਸੈਂਟਰ ਖੋਲਿਆ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪੁੱਜੇ ਹੈਪੀ ਬਾਬਾ ਛਪਾਰ ਵਲੋਂ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਹੈਪੀ ਬਾਬਾ ਛਪਾਰ ਨੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਸਮੇਤ ਸਮੂਹ ਗ੍ਰਾਮ ਪੰਚਾਇਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਨੇਕ ਅਤੇ ਭਲਾਈ ਦੇ ਕਾਰਜ ਹਰ ਪਿੰਡ ਵਿਚ ਸ਼ੁਰੂ ਕਰਨੇ ਬਹੁਤ ਜ਼ਰੂਰੀ ਹਨ। ਸਰਪੰਚ ਬੋਪਾਰਾਏ ਨੇ ਦੱਸਿਆ ਪਿੰਡ ਦੀਆਂ ਧੀਆਂ ਭੈਣਾਂ ਲਈ ਛੇ ਮਹੀਨੇ ਦੇ ਮੁਫ਼ਤ ਸਿਖਲਾਈ ਤੇ ਸਿਲਾਈ ਕੋਰਸ ਪੂਰਾ ਹੋਣ ‘ਤੇ ਸਰਕਾਰ ਵਲੋਂ ਜਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਵੇਂਗਾ। ਇਸ ਮੌਕੇ ‘ਤੇ ਹੈਪੀ ਬਾਬਾ ਛਪਾਰ, ਸਰਪੰਚ ਕੁਲਦੀਪ ਸਿੰਘ ਬੋਪਾਰਾਏ, ਰਵਿੰਦਰ ਸਿੰਘ ਰੋਮੀ, ਪੰਚ ਸੁਖਵਿੰਦਰ ਸਿੰਘ, ਪੰਚ ਪਾਲ ਸਿੰਘ, ਪੰਚ ਸੂਬੇਦਾਰ ਮਹਿੰਦਰ ਸਿੰਘ, ਪੰਚ ਜਗਦੇਵ ਸਿੰਘ, ਪੰਚ ਰਛਪਾਲ ਸਿੰਘ, ਪੰਚ ਹਰਵਿੰਦਰ ਸਿੰਘ, ਪੰਚ ਸਵਰਨਜੀਤ ਕੌਰ, ਪੰਚ ਕਿਰਨਦੀਪ ਸ਼ਰਮਾ, ਗੁਰਦੀਪ ਕੌਰ, ਐਰਿਕ ਛਪਾਰ, ਭਰਪੂਰ ਸਿੰਘ, ਡਾ. ਪ੍ਰੀਤ ਸਿੰਘ, ਪ੍ਰਧਾਨ ਗੁਰਦੀਪ ਸਿੰਘ, ਭੁਪਿੰਦਰ ਸਿੰਘ ਗਿੱਲ ਸੈਕਟਰੀ, ਪ੍ਰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।