ਐਨ. ਜੇ. ਐਸ. ਏ. ਸਕੂਲ ਦੇ ਵਿਦਿਆਰਥੀਆਂ ਨੇ ਰੋਲ- ਪਲੇ ਐਕਟੀਵਿਟੀ ਰਾਹੀਂ ਪੇਸ਼ਕਾਰੀ ਕੀਤੀ
ਖੰਨਾ, 5 ਅਗਸਤ (ਲਾਲ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਕੈਰੀਅਰ ਸਬੰਧੀ ਪੇਸ਼ਕਾਰੀ ਵਿੱਚ ਵੱਖ-ਵੱਖ ਕੈਰੀਅਰਾਂ ਸਬੰਧੀ ਵੱਖ-ਵੱਖ ਅਹੁਦਿਆਂ ਜਿਵੇਂ ਡਾਕਟਰ, ਟੀਚਰ ਵਕੀਲ, ਪੁਲਿਸ ਅਫਸਰ, ਫੌਜੀ, ਬੈਂਕ ਮੈਨੇਜਰ, ਪਾਇਲਟ, ਏਅਰ ਹੋਸਟਰੈਸ, ਨਰਸ ਅਤੇ ਜੱਜ ਆਦਿ ਦੀ ਪੇਸ਼ਕਾਰੀ ਕੀਤੀ। ਇਹਨਾਂ ਵਿਚ ਤ੍ਰਿਪਤਜੀਤ ਕੌਰ, ਨਵਰੀਤ ਕੌਰ, ਸ਼ਿਵਮਪ੍ਰੀਤ ਕੌਰ, ਸ਼ਾਨਵੀਰ ਸਿੰਘ, ਮਨਪ੍ਰੀਤ ਕੌਰ, ਚਾਹਤਨੂਰ ਕੌਰ, ਮਨਕੀਰਤ ਕੌਰ, ਲਵਜੋਤ, ਜਸਮੀਤ ਕੌਰ, ਪ੍ਰੇਰਨਾ ਆਦਿ ਦੀਆਂ ਪੇਸ਼ਕਾਰੀਆਂ ਬਹੁਤ ਸਰਾਹਨ ਯੋਗ ਸਨ।
ਖੰਨਾ, 5 ਅਗਸਤ (ਲਾਲ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਕੈਰੀਅਰ ਸਬੰਧੀ ਪੇਸ਼ਕਾਰੀ ਵਿੱਚ ਵੱਖ-ਵੱਖ ਕੈਰੀਅਰਾਂ ਸਬੰਧੀ ਵੱਖ-ਵੱਖ ਅਹੁਦਿਆਂ ਜਿਵੇਂ ਡਾਕਟਰ, ਟੀਚਰ ਵਕੀਲ, ਪੁਲਿਸ ਅਫਸਰ, ਫੌਜੀ, ਬੈਂਕ ਮੈਨੇਜਰ, ਪਾਇਲਟ, ਏਅਰ ਹੋਸਟਰੈਸ, ਨਰਸ ਅਤੇ ਜੱਜ ਆਦਿ ਦੀ ਪੇਸ਼ਕਾਰੀ ਕੀਤੀ। ਇਹਨਾਂ ਵਿਚ ਤ੍ਰਿਪਤਜੀਤ ਕੌਰ, ਨਵਰੀਤ ਕੌਰ, ਸ਼ਿਵਮਪ੍ਰੀਤ ਕੌਰ, ਸ਼ਾਨਵੀਰ ਸਿੰਘ, ਮਨਪ੍ਰੀਤ ਕੌਰ, ਚਾਹਤਨੂਰ ਕੌਰ, ਮਨਕੀਰਤ ਕੌਰ, ਲਵਜੋਤ, ਜਸਮੀਤ ਕੌਰ, ਪ੍ਰੇਰਨਾ ਆਦਿ ਦੀਆਂ ਪੇਸ਼ਕਾਰੀਆਂ ਬਹੁਤ ਸਰਾਹਨ ਯੋਗ ਸਨ। ਇਹਨਾਂ ਵਿਦਿਆਰਥੀਆਂ ਨੂੰ ਟਰੋਫੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਰੋਲ ਪਲੇ ਐਕਟੀਵਿਟੀ ਦੀ ਕਾਮਯਾਬੀ ਲਈ ਇਹਨਾਂ ਦੇ ਇੰਚਾਰਜ ਅਧਿਆਪਕ ਰਜਨੀ ਬਾਲਾ ਨੇ ਸ਼ਾਨਦਾਰ ਤਿਆਰੀ ਕਰਵਾਈ ਸੀ। ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਆਹਲੂਵਾਲੀਆ ਨੇ ਇਹਨਾਂ ਵਿਦਿਆਰਥੀਆਂ ਦੇ ਅਧਿਆਪਕ ਅਤੇ ਬੱਚਿਆਂ ਦੀ ਮਿਹਨਤ ਦੀ ਜਿੱਥੇ ਪ੍ਰਸ਼ੰਸਾ ਕੀਤੀ, ਉਥੇ ਨਾਲ ਹੀ ਉਹਨਾਂ ਨੂੰ ਪ੍ਰੇਰਨਾ ਦੇ ਕੇ ਜੀਵਨ ਵਿੱਚ ਤਰੱਕੀ ਕਰਨ ਲਈ ਕਿਹਾ। ਸਕੂਲ ਦੇ ਪ੍ਰਧਾਨ ਸੁਖਬੀਰ ਸਿੰਘ ਆਹਲੂਵਾਲੀਆ ਨੇ ਬੱਚਿਆਂ ਦਾ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸਕੂਲ ਦੇ ਡਾਇਰੈਕਟਰ ਲਖਬੀਰ ਸਿੰਘ ਆਹਲੂਵਾਲੀਆ ਨੇ ਇਸ ਰੋਲ-ਪਲੇ ਐਕਟੀਵਿਟੀ ਦੀ ਕਾਮਯਾਬੀ ਸਬੰਧੀ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅੰਮ੍ਰਿਤ ਕੌਰ ਆਹਲੂਵਾਲੀਆ ਤੋਂ ਇਲਾਵਾ ਸਟਾਫ ਮੈਂਬਰ ਵੀ ਹਾਜ਼ਰ ਸਨ।