09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਰਕਾਰੀ ਹਸਪਤਾਲ ਖੰਨਾ ਦੇ ਡਾ. ਇੰਦਰਪ੍ਰੀਤ ਤੇ ਡਾ. ਕਰਨਪ੍ਰੀਤ ਬੈੱਸਟ ਡਾਕਟਰ ਜੋੜੀ ਐਵਾਰਡ ਨਾਲ ਸਨਮਾਨਿਤ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਸਿਹਤ ਦੇ ਖੇਤਰ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ, ਮਿਹਨਤ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਵਾਲੇ ਸਿਵਲ ਹਸਪਤਾਲ ਖੰਨਾ ਦੇ ਬਲੱਡ ਬੈਂਕ ਇੰਚਾਰਜ ਡਾ. ਕਰਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਤੇ ਬਤੌਰ ਸਰਜਨ ਡਾ.

Ad Position 21
No active advertisement
ਗਰੀਨਵਿਊ ਸਕੂਲ ਬੇਗੋਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਵਿਦਿਆਰਥਣਾਂ, ਨਾਲ ਅਧਿਆਪਕ। ਤਸਵੀਰ : ਗਿੱਲ। 09-08-2026
ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਸਿਹਤ ਦੇ ਖੇਤਰ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ, ਮਿਹਨਤ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਵਾਲੇ ਸਿਵਲ ਹਸਪਤਾਲ ਖੰਨਾ ਦੇ ਬਲੱਡ ਬੈਂਕ ਇੰਚਾਰਜ ਡਾ. ਕਰਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਤੇ ਬਤੌਰ ਸਰਜਨ ਡਾ. ਇੰਦਰਪ੍ਰੀਤ ਸਿੰਘ ਨੂੰ ਹਿਊਮਨ ਬਲੱਡ ਡੋਨਰਜ਼ ਐਸੋਸੀਏਸ਼ਨ ਖੰਨਾ ਵਲੋਂ ‘ਬੈੱਸਟ ਡਾਕਟਰ ਜੋੜੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਸਿਵਲ ਹਸਪਤਾਲ ਦੇ ਸਟਾਫ਼ ਨੇ ਵੀ ਸ਼ਿਰਕਤ ਕੀਤੀ। ਸਮਾਗਮ ਹਿਊਮਨ ਬਲੱਡ ਡੋਨਰਜ਼ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਜੀਤ ਸਿੰਘ ਖਰੇ ਅਤੇ ਮੀਤ ਪ੍ਰਧਾਨ ਪੁਸ਼ਕਰ ਰਾਜ ਸਿੰਘ ਰੂਪ ਰਾਏ ਦੀ ਅਗਵਾਈ ਹੇਠ ਕਰਵਾਇਆ ਗਿਆ। ਸੰਸਥਾ ਦੇ ਸਕੱਤਰ ਮੁਕੇਸ਼ ਸਿੰਘੀ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਸਨਮਾਨ ਸਮਾਗਮ ਦੌਰਾਨ ਡਾਕਟਰ ਜੋੜੀ ਵਲੋਂ ਸਿਹਤ ਸੇਵਾ ਦੇ ਖੇਤਰ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਡਾਕਟਰ ਦਾ ਕਿੱਤਾ ਸਿਰਫ਼ ਇਲਾਜ ਤੱਕ ਸੀਮਤ ਨਹੀਂ ਹੁੰਦਾ, ਸਗੋਂ ਲੋੜਵੰਦ ਮਰੀਜ਼ ਨੂੰ ਮੁਸ਼ਕਲ ਸਮੇਂ ਵਿਚ ਹੌਸਲਾ ਦੇਣਾ ਅਤੇ ਉਸ ਦੀ ਜ਼ਿੰਦਗੀ ਬਚਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਵੀ ਡਾਕਟਰੀ ਸੇਵਾ ਦਾ ਅਹਿਮ ਹਿੱਸਾ ਹੈ। ਸਮਾਗਮ ਵਿਚ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਡਾ. ਕਰਨਪ੍ਰੀਤ ਕੌਰ ਅਤੇ ਡਾ. ਇੰਦਰਪ੍ਰੀਤ ਸਿੰਘ ਨੂੰ ਐਵਾਰਡ ਭੇਂਟ ਕਰ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਡਾਕਟਰਾਂ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਕੀਤੀ ਜਾ ਰਹੀ ਮਿਹਨਤ ਸ਼ਲਾਘਾਯੋਗ ਹੈ। ਇਸ ਮੌਕੇ ਭੁਪਿੰਦਰ ਸਿੰਘ ਸੌਂਦ ਨੇ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਹਤ ਕ੍ਰਾਂਤੀ ਤਹਿਤ ਲੋਕਾਂ ਨੂੰ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਡਾਕਟਰ ਵੀ ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਮੌਕੇ ਰਾਜਿੰਦਰ ਪੁਰੀ, ਹਰਦੀਪ ਸਿੰਘ, ਰਾਜਿੰਦਰ ਸਿੰਘ ਸੋਹਲ, ਕੈਸ਼ੀਅਰ ਦੀਪਕ ਸਿੰਘੀ, ਜਸਪਾਲ ਗੋਮੀ, ਨਰਿੰਦਰ ਲੋਟੇ, ਸੁਨੀਲ ਗਰਗ, ਗੁਰਨਾਮ ਭਮਰਾ, ਰਾਹੁਲ ਗਰਗ ਬਾਵਾ, ਰਾਜ ਮੈਨਰੋ, ਅਵਨੀਤ ਸ਼ਰਮਾ, ਚਰਨ ਸਿੰਘ ਬਿਰਦੀ, ਬਲਵਿੰਦਰ ਸਿੰਘ ਸੌਂਦ ਅਤੇ ਹਰਮੇਸ਼ ਲੋਟੇ ਤੋਂ ਇਲਾਵਾ ਸਿਵਲ ਹਸਪਤਾਲ ਦੇ ਸਟਾਫ਼ ਵਿਚੋਂ ਹੇਮਾ, ਮਨੀ ਅਤੇ ਸਾਹਿਲ ਵੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਮੈਕਸ ਆਰਥਰ ਮੈਕਾਲਿਫ ਸਕੂਲ ’ਚ ‘ਕਲਾਸ ਰੂਮ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭੁਪੇਸ਼ ਬਘੇਲ ਦਾ 9 ਦਿਨਾ ਪੰਜਾਬ ਦੌਰਾ ਖੰਨਾ ਵਿਚ ਖ਼ਤਮ, ਚੰਨੀ ਦੇ ਹੱਕ ਬੋਲਣ ਵਾਲੇ ਮੀਟਿੰਗ ਵਿਚ ਜਾਣੋਂ ਰੋਕੇ
Ad Position 24