09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪਿੰਡ ਨੰਦਪੁਰ ਵਿਖੇ ਔਰਤਾਂ ਅਤੇ ਲੜਕੀਆਂ ਵਲੋਂ ਤੀਆਂ ਸੰਬੰਧੀ ਸਮਾਗਮ ਕਰਵਾਇਆ

ਸਾਹਨੇਵਾਲ, 8 ਅਗਸਤ (ਹਨੀ ਚਾਠਲੀ)-ਸਾਹਨੇਵਾਲ ਕਸਬੇ ਦੇ ਪਿੰਡ ਨੰਦਪੁਰ ਵਿਖੇ ਔਰਤਾਂ ਅਤੇ ਲੜਕੀਆਂ ਵੱਲੋ ਤੀਆਂ ਦਾ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਗਿੱਧਾ-ਬੋਲੀਆਂ ਅਤੇ ਲੜਕੀਆਂ ਵੱਲੋਂ ਪੀਂਘਾਂ ਝੂਟ ਕੇ ਮਨਾਇਆ ਗਿਆ। ਜਿਸ ਵਿੱਚ ਔਰਤਾਂ ਅਤੇ ਲੜਕੀਆਂ ਨੇ ਵੱਧ-ਚੜ ਕੇ ਭਾਗ ਲਿਆ।

Ad Position 21
No active advertisement
ਸਮਾਗਮ ’ਚ ਵਿਸ਼ੇਸ਼ ਤੌਰ ‘ਤੇ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨ ਪੂਜਾ ਭਾਟੀਆ ਪਹੁੰਚੇ 09-08-2026
ਸਾਹਨੇਵਾਲ, 8 ਅਗਸਤ (ਹਨੀ ਚਾਠਲੀ)-ਸਾਹਨੇਵਾਲ ਕਸਬੇ ਦੇ ਪਿੰਡ ਨੰਦਪੁਰ ਵਿਖੇ ਔਰਤਾਂ ਅਤੇ ਲੜਕੀਆਂ ਵੱਲੋ ਤੀਆਂ ਦਾ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਗਿੱਧਾ-ਬੋਲੀਆਂ ਅਤੇ ਲੜਕੀਆਂ ਵੱਲੋਂ ਪੀਂਘਾਂ ਝੂਟ ਕੇ ਮਨਾਇਆ ਗਿਆ। ਜਿਸ ਵਿੱਚ ਔਰਤਾਂ ਅਤੇ ਲੜਕੀਆਂ ਨੇ ਵੱਧ-ਚੜ ਕੇ ਭਾਗ ਲਿਆ। ਛੋਟੀਆਂ ਬੱਚੀਆਂ ਦੇ ਵੱਖ-ਵੱਖ ਤਰਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਪੁਰਾਣੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਚਰਖਾ ਕੱਤਣਾ, ਫੁਲਕਾਰੀ ਕੱਢਣਾ ਅਤੇ ਹੋਰ ਵੀ ਕਈ ਤਰਾਂ ਦੀਆਂ ਝਾਕੀਆਂ ਵੀ ਪੇਸ਼ ਕੀਤੀਆ ਗਈਆਂ। ਸਮਾਗਮ ਚ ਵਿਸ਼ੇਸ਼ ਤੌਰ ਤੇ ਪਹੁੰਚੇ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨ ਪੂਜਾ ਭਾਟੀਆ ਨੇ ਦੱਸਿਆ ਕਿ ਪੰਜਾਬੀ ਸਭਿਆਚਾਰ ਦੇ ਪਹਿਰਾਵੇ ‘ ਚ ਸਜੀਆਂ ਲੜਕੀਆਂ ਪੁਰਾਤਨ ਵਿਰਸੇ ਦੀ ਝਲਕ ਪੇਸ਼ ਕਰਦਿਆਂ ਕੋਰੀੳਗ੍ਰਾਫੀ, ਪੰਜਾਬ ਦਾ ਲੋਕ ਨਾਚ ਗਿੱਧਾ, ਬੋਲੀਆਂ ਪਾ ਕੇ ਚੰਗਾ ਰੰਗ ਬੰਨਿਆਂ ਅਤੇ ਪੀਂਘਾਂ ਝੂਟੀਆਂ। ਲੜਕੀਆਂ ਵੱਲੋਂ ਦਾਜ-ਦਹੇਜ ਤੇ ਕਰਾਰੀ ਚੋਟ ਕਰਦਾਂ ਪਲੇਅ ਗੀਤ ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ’ ਦੀ ਸੁਚੱਜੀ ਪੇਸ਼ਕਾਰੀ ਕਰ ਕੇ ਸਭ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਪ੍ਰਧਾਨ ਪੂਜਾ ਭਾਟੀਆ ਨੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਧੀਆਂ ਨੂੰ ਕੁੱਖਾਂ ਵਿਚ ਮਾਰਨ ਦੀ ਬਜਾਏ ਉਨ੍ਹਾਂ ਨੂੰ ਚੰਗੀ ਸਿੱਖਿਆਂ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਕ ਮਿਸਾਲ ਕਾਇਮ ਹੋ ਸਕੇ। ਇਸ ਮੌਕੇ ਹੋਰਨਾਂ ਤੋ ਇਲਾਵਾ ਰੀਆ ਭਾਟੀਆ, ਡਿੰਪਲ ਭਾਟੀਆ, ਰੰਜਨਾ ਭਾਟੀਆ, ਜਸਪ੍ਰੀਤ ਕੌਰ, ਅਮਨਦੀਪ ਕੌਰ, ਹਰਦੀਪ ਰਾਣੀ, ਕੋਮਲ ਭਾਟੀਆ, ਅਰਸ਼ਦੀਪ ਕੌਰ, ਬਬਲੀ, ਪਰਵੀਨ ਰਾਣੀ, ਪਿੰਕੀ, ਦੀਪਿਕਾ ਰਾਣੀ, ਮੁਸਕਾਨ ਭਾਟੀਆ, ਨਵਜੋਤ ਕੌਰ, ਦਲਜੀਤ ਕੌਰ, ਸੁਰਿੰਦਰ ਕੌਰ, ਕੁਲਵੰਤ ਕੌਰ, ਪ੍ਰਸੰਨਿਆ, ਮਨਜੀਤ ਕੌਰ, ਮਨਜੀਤ ਕੌਰ, ਕੁਸਮ ਬਾਲਾ, ਅੰਸ਼ਿਕਾ ਪੀਹੂ ਆਦਿ ਸਮੂਹ ਔਰਤਾਂ ਤੇ ਲੜਕੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਕ ਸਾਹਨੇਵਾਲ ਦੇ ਸਮੂਹ ਸੀ. ਐੱਚ. ਓ. ਦੇ ਮੈਂਬਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਨੂੰ... ਅਗਲੀ ਖ਼ਬਰ ਸ਼ਿਕਾਇਤਾਂ ਤੇ ਜੁਰਮ ਵਧਿਆ, ਮੁਲਾਜ਼ਮਾਂ 25 ਤੋਂ ਰਹਿ ਗਏ ਸਿਰਫ਼ 15
Ad Position 24