ਮਾਈਂਡ ਮੇਕਰ ਦੀ ਆਈਲੈਟਸ ਕੋਚਿੰਗ ਦੇ ਨਾਲ ਲਏ 7.5 ਬੈਂਡ
ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਪਿਛਲੇ ਢਾਈ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਟੈੱਸਟ ਜਿਵੇਂ ਕਿ ਆਈਲੈਟਸ, ਪੀ. ਟੀ.
ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਪਿਛਲੇ ਢਾਈ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਟੈੱਸਟ ਜਿਵੇਂ ਕਿ ਆਈਲੈਟਸ, ਪੀ. ਟੀ. ਈ., ਟੋਫਲ, ਸੈਲਪਿਪ ਅਤੇ ਡਿਊਲਿੰਗੋ ਦੀ ਤਿਆਰੀ ਕਰਵਾ ਰਹੀ ਸੰਸਥਾ ਮਾਈਂਡ ਮੇਕਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਬੈਂਡ ਸਕੋਰ ਹਾਸਲ ਕੀਤੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੀ ਸੰਸਥਾ ਵਲੋਂ ਕਰਵਾਈ ਜਾਂਦੀ ਉੱਚ ਗੁਣਵੱਤਾ ਦੀ ਪੜ੍ਹਾਈ ਦੇ ਸਦਕਾ ਪੰਜਾਬ ਦੇ ਹਜ਼ਾਰਾਂ ਹੀ ਵਿਦਿਆਰਥੀ ਮਾਈਂਡ ਮੇਕਰ ਰਾਹੀਂ ਉਚੇਰੀ ਵਿਦਿਆ ਹਾਸਲ ਕਰਨ ਲਈ ਬਾਹਰਲੇ ਮੁਲਕਾਂ ਵਿਚ ਪਹੁੰਚੇ ਹਨ। ਮਾਣਕੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿਚ ਆਈਲੈਟਸ ਦੀ ਕੋਚਿੰਗ ਲੈ ਰਹੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਲਏ ਹਨ। ਤੇਜਵੀਰ ਸਿੰਘ ਖਹਿਰਾ ਨੇ ਲਿਸਨਿੰਗ ਵਿਚ 9.0, ਰੀਡਿੰਗ ਵਿਚ 8 ਅਤੇ ਸਪੀਕਿੰਗ ਵਿਚ 7 ਬੈਂਡ, ਦਿਲਪ੍ਰੀਤ ਸਿੰਘ ਨੇ ਲਿਸਨਿੰਗ ਵਿਚ 8.5, ਰੀਡਿੰਗ ਅਤੇ ਸਪੀਕਿੰਗ ਵਿਚ 7 ਬੈਂਡ, ਕੋਮਲਪ੍ਰੀਤ ਕੌਰ ਨੇ ਲਿਸਨਿੰਗ ਵਿਚ 8.0 ਬੈਂਡ ਰੀਡਿੰਗ ਵਿਚ 7 ਬੈਂਡ, ਸਪੀਕਿੰਗ ਅਤੇ ਰਾਈਟਿੰਗ ਵਿੱਚ 6.5 ਬੈਂਡ ਅਤੇ ਗੁਰਜੋਤ ਸਿੰਘ ਸ਼ਾਹੀ ਨੇ ਲਿਸਨਿੰਗ ਵਿਚ 7.5 ਬੈਂਡ, ਰੀਡਿੰਗ ਵਿਚ 7.0 ਬੈਂਡ ਅਤੇ ਸਪੀਕਿੰਗ ਤੇ ਰਾਈਟਿੰਗ ਵਿਚ 6.5 ਬੈਂਡ ਹਾਸਲ ਕੀਤੇ ਹਨ। ਮਾਣਕੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿਚ ਤਜਰਬੇਕਾਰ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸਨ ਵਾਲੇ ਮਾਹੌਲ ਵਿਚ ਪੜ੍ਹਾਇਆ ਜਾਂਦਾ ਹੈ ਅਤੇ ਵਿਦਿਆਰਥੀ ਵਰਗ ਵੀ ਮਾਈਂਡ ਮੇਕਰ ਦੁਆਰਾ ਦਿੱਤੀ ਜਾਂਦੀ ਕੋਚਿੰਗ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਨ।