10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਟਾਂਕ ਕਸ਼ਤਰੀ ਸਭਾ ਦਾ ਭਾਈਚਾਰਕ ਸਾਂਝ ਅਤੇ ਲੋਕ ਹਿਤ ਕਾਰਜਾਂ ਲਈ ਅਹਿਮ ਯੋਗਦਾਨ-ਚੇਅਰਮੈਨ ਡਾ. ਸੋਫਤ ਗੁੱਡ ਮੌਰਨਿੰਗ ਕਲੱਬ ਅਹਿਮਦਗੜ੍ਹ ਵਲੋਂ ਅਹਿਮ ਇਕੱਤਰਤਾ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਸਨਮਾਨਿਤ

ਅਹਿਮਦਗੜ੍ਹ, 9 ਅਗਸਤ (ਕੈਲੇ)-ਗੁੱਡ ਮੌਰਨਿੰਗ ਕਲੱਬ ਅਹਿਮਦਗੜ੍ਹ ਵਲੋਂ ਸਮਾਜਿਕ, ਸਿਆਸੀ ਅਤੇ ਭਾਈਚਾਰਕ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਦੀ ਲੜੀ ਹੇਠ ਅਹਿਮ ਇਕੱਤਰਤਾ ਹੋਈ, ਜਿਸ ਦੌਰਾਨ ਟਾਂਕ ਕਸ਼ਤਰੀ ਸਭਾ ਅਹਿਮਦਗੜ੍ਹ ਦੇ ਪ੍ਰਧਾਨ ਅਮਰੀਕ ਸਿੰਘ ਫਰਵਾਹਾ, ਟਾਂਕ ਕਸ਼ਤਰੀ ਸਭਾ ਦੇ ਸਰਪ੍ਰਸਤ ਜਗਵੰਤ ਸਿੰਘ ਜੱਗੀ ਅਤੇ ਮੁੱਖ ਸਲਾਹਕਾਰ ਅਵਤਾਰ ਸਿੰਘ ਜੱਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਕਲੱਬ ਦੇ ਚੇਅਰਮੈਨ ਡਾ.

Ad Position 21
No active advertisement
ਅਜੀਤ ਡੈਸਕ 10-08-2026
ਅਹਿਮਦਗੜ੍ਹ, 9 ਅਗਸਤ (ਕੈਲੇ)-ਗੁੱਡ ਮੌਰਨਿੰਗ ਕਲੱਬ ਅਹਿਮਦਗੜ੍ਹ ਵਲੋਂ ਸਮਾਜਿਕ, ਸਿਆਸੀ ਅਤੇ ਭਾਈਚਾਰਕ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਦੀ ਲੜੀ ਹੇਠ ਅਹਿਮ ਇਕੱਤਰਤਾ ਹੋਈ, ਜਿਸ ਦੌਰਾਨ ਟਾਂਕ ਕਸ਼ਤਰੀ ਸਭਾ ਅਹਿਮਦਗੜ੍ਹ ਦੇ ਪ੍ਰਧਾਨ ਅਮਰੀਕ ਸਿੰਘ ਫਰਵਾਹਾ, ਟਾਂਕ ਕਸ਼ਤਰੀ ਸਭਾ ਦੇ ਸਰਪ੍ਰਸਤ ਜਗਵੰਤ ਸਿੰਘ ਜੱਗੀ ਅਤੇ ਮੁੱਖ ਸਲਾਹਕਾਰ ਅਵਤਾਰ ਸਿੰਘ ਜੱਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਕਲੱਬ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਸੋਫਤ, ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਜਤਿੰਦਰ ਕੁਮਾਰ ਭੋਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰਧਾਨ ਰਕੇਸ਼ ਗਰਗ ਤਰਲੋਚਨ ਸਿੰਘ ਚਾਪੜਾ ਨੇ ਕਿਹਾ ਕਿ ਅਮਰੀਕ ਸਿੰਘ ਫਰਵਾਹਾ ਵਲੋਂ ਟਾਂਕ ਕਸ਼ਤਰੀ ਸਭਾ ਦੀ ਅਗਵਾਈ ਕਰਦਿਆਂ ਸਮਾਜ ਦੀ ਭਲਾਈ, ਭਾਈਚਾਰਕ ਸਾਂਝ ਅਤੇ ਲੋਕ ਹਿਤ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਕਲੱਬ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾ. ਸੁਰਿੰਦਰਪਾਲ ਸਿੰਘ ਸੋਫਤ, ਤਰਲੋਚਨ ਸਿੰਘ ਚਾਪੜਾ, ਮਾਸਟਰ ਨਿਰਮਲ ਸਿੰਘ, ਨਵਰਾਜ ਸਿੰਘ ਚੀਮਾ, ਹਰਮੇਲ ਸਿੰਘ, ਅਮਰੀਕ ਸਿੰਘ ਫਰਵਾਹਾ, ਮਨਿੰਦਰਜੀਤ ਸਿੰਘ ਥਿੰਦ ਰਛੀਨ, ਤੇਜਿੰਦਰ ਸਿੰਘ ਬਿੰਜੀ, ਜਗਵੰਤ ਸਿੰਘ, ਜਤਿੰਦਰ ਕੁਮਾਰ ਭੋਲਾ, ਮਾਸਟਰ ਗੁਰਦੇਵ ਸਿੰਘ ਜਵੰਦਾ, ਮਲਵਿੰਦਰ ਸਿੰਘ ਸੋਹਲ, ਮੌਂਟੀ ਸ਼ਾਹ, ਕਾਕਾ ਵਰਮਾ, ਰਾਕੇਸ਼ ਗਰਗ, ਜਸਵਿੰਦਰ ਸਿੰਘ ਕਾਕਾ ਮੂਨਵਾਕ, ਹਰਮਿੰਦਰ ਸਿੰਘ ਬੰਟੀ, ਵਿਜੇ ਕੁਮਾਰ, ਮੋਹਨ ਲਾਲ, ਰਾਜਿੰਦਰਪਾਲ ਵਰਮਾ, ਮਨਜੀਤ ਸਿੰਘ ਖੱਟੜਾ, ਮਹਾਂਵੀਰ ਗੋਇਲ, ਪਰਦੀਪ ਕੁਮਾਰ, ਲਲਿਤ ਕੌੜਾ, ਸੰਜੀਵ ਕੁਮਾਰ, ਪਰਮਜੀਤ ਸਿੰਘ ਧਲੇਰ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਹਿੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਗਰੂਪ ਸਿੰਘ ਸੇਹ ਦਾ ਰਾਜੀ ਸਾਹਨੇਵਾਲ ਵਲੋਂ ਸਨਮਾਨ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਨੇ ਜਿ... ਅਗਲੀ ਖ਼ਬਰ ਪਿੰਡ ਸਿਆੜ ਤੋਂ ਮਾਤਾ ਨੈਣਾ ਦੇਵੀ ਮੰਦਰ ਵੱਲ 46ਵੀਂ ਪੈਦਲ ਯਾਤਰਾ ਰਵਾਨਾ
Ad Position 24