06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੰਤ ਅਮੀਰ ਸਿੰਘ ਜਵੱਦੀ ਟਕਸਾਲ ਸੰਤ ਅਮਰ ਸਿੰਘ ਭੋਰਾ ਸਾਹਿਬ ਨੂੰ ਗੁਰਮਤਿ ਸੰਗੀਤ ਸੰਮੇਲਨ ਲਈ ਸੱਦਾ ਪੱਤਰ ਦੇਣ ਪਹੁੰਚੇ

ਰਾੜਾ ਸਾਹਿਬ, 6 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)- ਪਰਮ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਵਲੋਂ ਅਰੰਭੇ ਧਰਮ ਕਾਰਜਾਂ ਵਿਚੋਂ ਇਕ ਅਦੁੱਤੀ ਗੁਰਮਤਿ ਸੰਗੀਤ 2026 ’ਚ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਸ਼ਮੂਲੀਅਤ ਕਰਨ ਲਈ ਸੱਦਾ ਦੇਣ ਲਈ ਅੱਜ ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ, ਗੁਰਦੁਆਰਾ ਕਰਮਸਰ ਰਾੜਾ ਸਾਹਿਬ ਪੁੱਜੇ। ਉਨ੍ਹਾਂ ਬਾਬਾ ਅਮਰ ਸਿੰਘ ਨੂੰ 26 ਨਵੰਬਰ ਤੋਂ 29 ਨਵੰਬਰ ਦਰਮਿਆਨ ਹੋ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਸਬੰਧੀ ਆਪਸੀ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਹਜ਼ੂਰੀ ਜਥੇ ਸਮੇਤ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ, ਜਿਸ ਨੂੰ ਉਨ੍ਹਾਂ ਸਿਰ ਮੱਥੇ ਕਬੂਲਦਿਆਂ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ।

Ad Position 21
No active advertisement
ਅਜੀਤ ਡੈਸਕ 07-11-2026
ਰਾੜਾ ਸਾਹਿਬ, 6 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)- ਪਰਮ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਵਲੋਂ ਅਰੰਭੇ ਧਰਮ ਕਾਰਜਾਂ ਵਿਚੋਂ ਇਕ ਅਦੁੱਤੀ ਗੁਰਮਤਿ ਸੰਗੀਤ 2026 ’ਚ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਸ਼ਮੂਲੀਅਤ ਕਰਨ ਲਈ ਸੱਦਾ ਦੇਣ ਲਈ ਅੱਜ ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ, ਗੁਰਦੁਆਰਾ ਕਰਮਸਰ ਰਾੜਾ ਸਾਹਿਬ ਪੁੱਜੇ। ਉਨ੍ਹਾਂ ਬਾਬਾ ਅਮਰ ਸਿੰਘ ਨੂੰ 26 ਨਵੰਬਰ ਤੋਂ 29 ਨਵੰਬਰ ਦਰਮਿਆਨ ਹੋ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਸਬੰਧੀ ਆਪਸੀ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਹਜ਼ੂਰੀ ਜਥੇ ਸਮੇਤ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ, ਜਿਸ ਨੂੰ ਉਨ੍ਹਾਂ ਸਿਰ ਮੱਥੇ ਕਬੂਲਦਿਆਂ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਬਾਬਾ ਅਮਰ ਸਿੰਘ ਨੇ ਬਾਬਾ ਅਮੀਰ ਸਿੰਘ ਨੂੰ ਹਜ਼ੂਰੀ ਜਥੇ ਸਮੇਤ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਪੁੱਜਣ ’ਤੇ ਸੁਆਗਤ ਕੀਤਾ ਅਤੇ ਰਵਾਨਗੀ ਤੋਂ ਪਹਿਲਾਂ ਗੁਰੂਘਰ ਦੀ ਮਰਿਆਦਾ ਅਨੁਸਾਰ ਸਨਮਾਨਿਤ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਕਥਾ ਵਾਚਕ, ਬਾਬਾ ਗੁਰਦਿਆਲ ਸਿੰਘ ਭੋਰਾ ਸਾਹਿਬ, ਬਾਬਾ ਮਨਜੀਤ ਸਿੰਘ ਭੋਰਾ ਸਾਹਿਬ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਬੰਟੀ, ਦਲਜੀਤ ਸਿੰਘ ਬਿਲਾਸਪੁਰ, ਸ਼ਿੰਗਾਰਾ ਸਿੰਘ ਖੇੜਾ, ਅਵਤਾਰ ਤੇ ਬਲਜੀਤ ਸਿੰਘ ਢਿੱਲੋਂ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਬਾਲ ਕਵਿਤਾ ਦੀਵੇ ਅਗਲੀ ਖ਼ਬਰ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24