10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰੋਟਰੀ ਕਲੱਬ ਅਹਿਮਦਗੜ੍ਹ ਦੇ ਨਵੇਂ ਪ੍ਰਧਾਨ ਕਰਨ ਕਰੀਰ ਦੀ ਕਾਲਰ ਸੈਰੇਮਨੀ

ਅਹਿਮਦਗੜ੍ਹ, 9 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕਲੱਬ ਦੇ ਨਵੇਂ ਪ੍ਰਧਾਨ ਕਰਨ ਕਰੀਰ ਦੀ ਕਾਲਰ ਸੈਰੇਮਨੀ ਕੀਤੀ ਗਈ। ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਨਵੇਂ ਪ੍ਰਧਾਨ ਕਰਨ ਕਰੀਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 10-08-2026
ਅਹਿਮਦਗੜ੍ਹ, 9 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕਲੱਬ ਦੇ ਨਵੇਂ ਪ੍ਰਧਾਨ ਕਰਨ ਕਰੀਰ ਦੀ ਕਾਲਰ ਸੈਰੇਮਨੀ ਕੀਤੀ ਗਈ। ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਨਵੇਂ ਪ੍ਰਧਾਨ ਕਰਨ ਕਰੀਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਕਰਨ ਕਰੀਰ ਨੂੰ ਰੋਟਰੀ ਕਲੱਬ ਦੀ ਅਗਵਾਈ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਵਧਾਈ ਦਿੰਦਿਆਂ ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਨਵੇਂ ਪ੍ਰਧਾਨ ਕਰਨ ਕਰੀਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਕਰਨ ਕਰੀਰ ਨੇ ਕਿਹਾ ਕਿ ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ, ਜਿਸ ਤਹਿਤ ਸਿਹਤ, ਸਿੱਖਿਆ, ਲੋੜਵੰਦਾਂ ਦੀ ਸਹਾਇਤਾ ਅਤੇ ਲੋਕ ਭਲਾਈ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਅਹਿਮਦਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵੱਧ ਤੋਂ ਵੱਧ ਲੋਕ ਭਲਾਈ ਦੇ ਕਾਰਜ਼ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੀਵ ਸਿੰਗਲਾ, ਕੁਨਾਲ ਕਰੀਰ, ਅਮਿਤ ਗੋਇਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਰੋਟਰੀ ਦੇ ਅਸਿਸਟੈਂਟ ਡਿਸਟ੍ਰਿਕਟ ਗਵਰਨਰ ਡਾ. ਸੁਰਿੰਦਰਪਾਲ ਸਿੰਘ ਸੋਫਤ, ਪ੍ਰਿੰਸੀਪਲ ਬਿਪਨ ਸੇਠੀ, ਅਸ਼ੋਕ ਵਰਮਾ, ਡਾ. ਸੁਨੀਤ ਹਿੰਦ, ਡਾ. ਪੁਨੀਤ ਹਿੰਦ ਅਤੇ ਅਵਤਾਰ ਕ੍ਰਿਸ਼ਨ, ਰਮੇਸ਼ ਘਈ, ਅਨੀਸ਼ ਘਈ, ਰਾਜ ਕੁਮਾਰ ਹਿੰਦ, ਵੇਨੂੰ ਗੋਪਾਲ ਸ਼ਰਮਾ, ਲਲਿਤ ਕੌੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਬੂ ਬਿਰਦੀ ਤੇ ਪੱਪੂ ਤਲਵਾੜਾ ਨੇ ਤਜਿੰਦਰ ਸਿੰਘ ਮਿੱਠੂ ਨੂੰ ਨੈਸ਼ਨਲ ਕੌਂਸਲ ਦਾ ਮੈਂਬਰ ਬਣਾਏ ਜਾਣ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਲਸਾੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24