ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਗੁਰੂਸਰ ਸੁਧਾਰ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੇ ਵਿਹੜੇ ’ਚ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਵਿਦਿਆਰਥੀ ਇਸ ਮੌਕੇ ਪੰਜਾਬੀ ਪਹਿਰਾਵਿਆਂ ਵਿਚ ਸਜ ਕੇ ਆਏ ਅਤੇ ਸਮੁੱਚਾ ਪ੍ਰੋਗਰਾਮ ਸੰਗੀਤ, ਨਾਚ ਅਤੇ ਰਵਾਇਤੀ ਖ਼ੁਸ਼ੀ ਨਾਲ ਭਰਿਆ ਸੀ।
ਗੁਰੂਸਰ ਸੁਧਾਰ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੇ ਵਿਹੜੇ ’ਚ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਵਿਦਿਆਰਥੀ ਇਸ ਮੌਕੇ ਪੰਜਾਬੀ ਪਹਿਰਾਵਿਆਂ ਵਿਚ ਸਜ ਕੇ ਆਏ ਅਤੇ ਸਮੁੱਚਾ ਪ੍ਰੋਗਰਾਮ ਸੰਗੀਤ, ਨਾਚ ਅਤੇ ਰਵਾਇਤੀ ਖ਼ੁਸ਼ੀ ਨਾਲ ਭਰਿਆ ਸੀ। ਵਿਦਿਆਰਥੀਆਂ ਲਈ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਤਾਵਾਂ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੈਂਪ ਵਾਕ, ਘਰ ਦੀ ਰੌਣਕ (ਮਿਸ ਤੀਜ), ਸੋਹਣਾ ਗੱਭਰੂ, ਪੰਜਾਬੀ ਪਹਿਰਾਵਾ ਆਦਿ ਵੱਖ ਵੱਖ ਖ਼ਿਤਾਬ ਰੱਖੇ ਗਏ। ਛੇਵੀਂ ਤੋਂ ਅੱਠਵੀਂ ਜਮਾਤ ਤੱਕ ਘਰ ਦੀ ਸ਼ਾਨ ਅਤੇ ਪੰਜਾਬੀ ਗੱਭਰੂ ਲਈ ਰੈਂਪ ਵਾਕ ਕਰਵਾਏ ਗਏ। ਉਪਰੰਤ ਪ੍ਰਤਿਭਾ ਦੌਰ ਕਰਵਾਇਆ ਗਿਆ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੈਂਪ ਵਾਕ, ਪ੍ਰਤਿਭਾ ਖੋਜ ਪ੍ਰਸ਼ਨ ਦੌਰ ਕਰਵਾਏ ਗਏ ਜਿਸ ਵਿਚੋਂ ਮਿਸ ਤੀਜ ਅਤੇ ਸੋਹਣਾ ਗੱਭਰੂ ਚੁਣੇ ਗਏ। ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਵਿਚ ਸਜ ਕੇ ਗਿੱਧਾ, ਬੋਲੀਆਂ, ਲੋਕ-ਗੀਤ ਅਤੇ ਲੋਕ-ਨਾਚ ਪੇਸ਼ ਕੀਤੇ ਤੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਦੇਖਣ ਨੂੰ ਮਿਲੀਆਂ। ਵਿਦਿਆਰਥਣਾਂ ਨੇ ਪੀਂਘਾਂ ਝੂਟ ਕੇ ਅਤੇ ਰਵਾਇਤੀ ਖੇਡਾਂ ਵਿਚ ਭਾਗ ਲੈ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਸਕੂਲ ਪ੍ਰਧਾਨ ਡਾਕਟਰ ਐੱਚ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾਕਟਰ ਮਨਪ੍ਰੀਤ ਕੌਰ ਧਾਲੀਵਾਲ ਅਤੇ ਪ੍ਰਿੰਸੀਪਲ ਚੰਦਰਸ਼ੇਖਰ ਨੇ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਅਤੇ ਲੋਕ-ਪ੍ਰੰਪਰਾਵਾਂ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।