ਇੱਕ ਕਿੱਲੋ ਅਫ਼ੀਮ ਸਮੇਤ ਵਿਅਕਤੀ ਕਾਬੂ
ਮਾਛੀਵਾੜਾ ਸਾਹਿਬ, 10 ਅਗਸਤ (ਅਲਬੇਲਾ)-ਸਥਾਨਕ ਪੁਲਿਸ ਵਲੋਂ ਇੱਕ ਕਿੱਲੋ ਅਫ਼ੀਮ ਸਮੇਤ ਬਲਵਿੰਦਰ ਸਿੰਘ ਉਰਫ਼ ਗੋਲੂ ਵਾਸੀ ਮਾਛੀਵਾੜਾ ਨੂੰ ਕਾਬੂ ਕੀਤਾ ਹੈ। ਡੀ.
ਮਾਛੀਵਾੜਾ ਸਾਹਿਬ, 10 ਅਗਸਤ (ਅਲਬੇਲਾ)-ਸਥਾਨਕ ਪੁਲਿਸ ਵਲੋਂ ਇੱਕ ਕਿੱਲੋ ਅਫ਼ੀਮ ਸਮੇਤ ਬਲਵਿੰਦਰ ਸਿੰਘ ਉਰਫ਼ ਗੋਲੂ ਵਾਸੀ ਮਾਛੀਵਾੜਾ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵਲੋਂ ਅਢਿਆਣਾ ਰੋਡ ‘ਤੇ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ‘ਤੇ ਇੱਕ ਵਿਅਕਤੀ ਨੂੰ ਰੋਕਿਆ। ਇਸ ਵਿਅਕਤੀ ਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ਼ ਗੋਲੂ ਦੱਸਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 1 ਕਿੱਲੋ ਅਫ਼ੀਮ ਬਰਾਮਦ ਹੋਈ। ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਸਪਲਾਈ ਕਰਨ ਜਾ ਰਿਹਾ ਸੀ।