ਰਾਜੇਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਜੌੜੇਪੁਲ ਜਰਗ , 10 ਅਗਸਤ ( ਪਾਲਾ ਰਾਜੇਵਾਲੀਆ )- ਪਿੰਡ ਰਾਜੇਵਾਲ ਵਿਖੇ ਤੀਆਂ ਦਾ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ । ਭਗਤ ਪੂਰਨ ਸਿੰਘ ਸਮਾਰਕ ’ ਚ ਹੋਏ ਇਸ ਸਮਾਗਮ ਵਿਚ ਪੂਰੇ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਸ਼ਿਰਕਤ ਕੀਤੀ ਅਤੇ ਸਰਪੰਚ ਰਣਜੀਤ ਸਿੰਘ ਦੀ ਪਤਨੀ ਕਿਰਨਪ੍ਰੀਤ ਕੌਰ ਬੈਨੀਪਾਲ ਨੇ ਉਚੇਚੇ ਤੌਰ ’ ਤੇ ਸ਼ਿਰਕਤ ਕੀਤੀ ।
ਜੌੜੇਪੁਲ ਜਰਗ , 10 ਅਗਸਤ ( ਪਾਲਾ ਰਾਜੇਵਾਲੀਆ )- ਪਿੰਡ ਰਾਜੇਵਾਲ ਵਿਖੇ ਤੀਆਂ ਦਾ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ । ਭਗਤ ਪੂਰਨ ਸਿੰਘ ਸਮਾਰਕ ’ ਚ ਹੋਏ ਇਸ ਸਮਾਗਮ ਵਿਚ ਪੂਰੇ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਸ਼ਿਰਕਤ ਕੀਤੀ ਅਤੇ ਸਰਪੰਚ ਰਣਜੀਤ ਸਿੰਘ ਦੀ ਪਤਨੀ ਕਿਰਨਪ੍ਰੀਤ ਕੌਰ ਬੈਨੀਪਾਲ ਨੇ ਉਚੇਚੇ ਤੌਰ ’ ਤੇ ਸ਼ਿਰਕਤ ਕੀਤੀ । ਉਨ੍ਹਾਂ ਕਿਹਾ ਕਿ ਤੀਆਂ ਸਾਡੀ ਵਿਰਾਸਤ ਦਾ ਵਿਸ਼ੇਸ਼ ਹਿੱਸਾ ਹਨ ਅਤੇ ਤੀਆਂ ਮੌਕੇ ਮੁਟਿਆਰਾਂ ਵਲੋਂ ਸਾਉਣ ਮਹੀਨੇ ਦੇ ਸਬੰਧੰ ਵਿਚ ਗੀਤ ਗਾਉਦੇ , ਗਿੱਧੇ ਪਾਉਣੇ ਅਤੇ ਖੁਸ਼ੀਆਂ ਮਨਾਉਣੀਆਂ ਇਸ ਤਿਉਹਾਰ ਨੂੰ ਹੋਰ ਵੀ ਸੁਹਾਵਣਾ ਬਣਾਉਦਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਕਈ ਵਰਿਆਂ ਤੋਂ ਪਿੰਡ ਦੀਆਂ ਅਗਾਂਹਵਧੂ ਸੋਚ ਵਾਲੀਆਂ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾਉਣ ਲਈ ਉਸਾਰੂ ਉਪਰਾਲੇ ਕੀਤੇ ਜਾ ਰਹੇ ਹਨ ਜੋ ਬੇਹੱਦ ਸ਼ਲਾਘਾਯੋਗ ਕਾਰਜ ਹੈ । ਕਿਰਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਤੀਆਂ ਦੇ ਤਿਉਹਾਰ ਮੌਕੇ ਸਦਾ ਹੀ ਇਸ ਤਿਉਹਾਰ ਨੂੰ ਹੋਰ ਚੰਗਾ ਬਣਾਉਣ ਲਈ ਹਰ ਤਰਾਂ ਦਾ ਸਾਥ ਦਿੰਦੇ ਰਹਾਂਗੇ । ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਵਲੋਂ ਲਗਾਤਾਰ 4 ਘੰਟੇ ਗਿੱਧਾ ਬੋਲੀਆ ਆਦਿ ਪੇਸ਼ ਕੀਤੀਆਂ ਗਈਆਂ ।