15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪਿੰਡ ਪਪੜੌਦੀ ਵਿਖੇ ਸੰਤ ਬਾਬਾ ਪਿਆਰਾ ਸਿੰਘ ਦੀ ਯਾਦ ’ਚ 38ਵਾਂ ਬਰਸੀ ਸਮਾਗਮ ਮਨਾਇਆ

ਸਮਰਾਲਾ, 16 ਅਗਸਤ (ਕੁਲਵਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ (ਝਾੜ ਸਾਹਿਬ ਵਾਲਿਆਂ) ਦੀ ਨਿੱਘੀ ਯਾਦ ਨੂੰ ਸਮਰਪਿਤ 38ਵੀਂ ਬਰਸੀ ਸੰਤ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਦੀ ਅਗਵਾਈ ਵਿਚ ਪਿੰਡ ਪਪੜੌਦੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸੇਵਾਦਾਰ ਜਸਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਦਾ ਪਾਠ ਦਾ ਭੋਗ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-08-2026
ਸਮਰਾਲਾ, 16 ਅਗਸਤ (ਕੁਲਵਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ (ਝਾੜ ਸਾਹਿਬ ਵਾਲਿਆਂ) ਦੀ ਨਿੱਘੀ ਯਾਦ ਨੂੰ ਸਮਰਪਿਤ 38ਵੀਂ ਬਰਸੀ ਸੰਤ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਦੀ ਅਗਵਾਈ ਵਿਚ ਪਿੰਡ ਪਪੜੌਦੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸੇਵਾਦਾਰ ਜਸਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਦਾ ਪਾਠ ਦਾ ਭੋਗ ਪਾਇਆ ਗਿਆ। ਸਮਾਗਮ ‘ਚ ਉੱਘੇ ਸੰਤਾਂ ਤੇ ਮਹਾਂਪੁਰਖਾਂ ਵਲੋਂ ਦੀਵਾਨ ਲਗਾ ਕੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਗੁਰਬਾਣੀ ਅਤੇ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ, ਇਸ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮਾਗਮ ‘ਚ ਸੰਤ ਮਹਾਂਪੁਰਖ ਬਾਬਾ ਬੇਅੰਤ ਸਿੰਘ ਪੰਜਰੁੱਖਾ ਵਾਲੇ, ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲੇ, ਬਾਬਾ ਸਰਬਜੀਤ ਸਿੰਘ ਭੱਲਾ ਬਰਵਾਲੀ ਵਾਲੇ, ਬਾਬਾ ਭਰਪੂਰ ਦਾਸ ਗਹਿਲੇਵਾਲ ਵਾਲੇ, ਬਾਬਾ ਮੇਜਰ ਸਿੰਘ ਨਾਨੋਵਾਲ ਵਾਲੇ, ਬਾਬਾ ਤਾਰਾ ਸਿੰਘ ਧਿਆਨੂੰ ਮਾਜਰੇ ਵਾਲੇ, ਭਾਈ ਜਸਵੀਰ ਸਿੰਘ ਪਿੱਪਲ ਮਾਜਰੇ ਵਾਲੇ, ਭਾਈ ਆਕਾਸ਼ਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਵਾਲੇ, ਬਾਬਾ ਹਰਪਾਲ ਸਿੰਘ ਚੱਕ ਸਰਾਏ ਵਾਲੇ, ਬਾਬਾ ਜੀਤ ਸਿੰਘ ਕੁੱਬੇ ਵਾਲੇ ਅਤੇ ਭਾਈ ਭੁਪਿੰਦਰ ਸਿੰਘ ਹੈੱਡਗ੍ਰੰਥੀ ਪਪੜੋਦੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਸੰਗਤ ਨੂੰ ਮੁਫ਼ਤ ਪੌਦੇ ਵੀ ਵੰਡੇ ਗਏ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਪਾਇਲ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਮਾਣੇਵਾਲ, ਜਸਮੇਲ ਸਿੰਘ ਬੌਂਦਲੀ, ਜਸਵੰਤ ਸਿੰਘ ਐੱਸ. ਡੀ. ਓ., ਤੇਜਾ ਸਿੰਘ ਠੇਕੇਦਾਰ, ਗੋਲਡੀ ਰੰਧਾਵਾ, ਦਲਵੀਰ ਸਿੰਘ ਕੰਗ, ਨੇਤਰ ਸਿੰਘ ਧਾਲੀਵਾਲ, ਅਰਜਨ ਸਿੰਘ ਅਮਲੋਹ, ਮਨਪ੍ਰੀਤ ਸਿੰਘ ਜਲਣਪੁਰ, ਸੁਖਜੀਤ ਸਿੰਘ ਹੈਪੀ, ਬਲਵਿੰਦਰ ਸਿੰਘ ਬੰਬ, ਪ੍ਰਦੀਪ ਸਿੰਘ ਘਰਖਣਾ, ਬਲਜੀਤ ਸਿੰਘ ਖ਼ਾਲਸਾ ਆਦਿ ਨੇ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਸਟੇਜ ਦੀ ਸੇਵਾ ਢਾਡੀ ਗੋਵਿੰਦਰ ਸਿੰਘ ਜੈਪੁਰਾ ਵਲੋਂ ਬਾਖ਼ੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਗੁੱਡ ਅਰਥ ਸਕੂਲ ਸਿਆੜ ਵਿਖੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਖਿਤਾਬ ਜਿੱਤ ਕੇ ਪਿੰਡ ਪਰਤਣ ’ਤੇ ਗਾਇਕਾ ਦੀਪ ਅਮਨ ਦਾ ਭਰਵਾਂ ਸਵਾਗਤ
Ad Position 24