20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਈ ਹਵਾਰਾ ਦੀ ਮਾਂ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ 10 ਦਿਨਾਂ ਦੀ ਤੁਰੰਤ ਪੈਰੋਲ ਦਿੱਤੀ ਜਾਵੇ- ਸ਼ਾਹਪੁਰ

ਪਾਇਲ, 19 ਅਗਸਤ (ਪ. ਪ.

Ad Position 21
No active advertisement
ਅਜੀਤ ਡੈਸਕ 20-08-2026
ਪਾਇਲ, 19 ਅਗਸਤ (ਪ.ਪ. ਰਾਹੀਂ)-ਭਾਈ ਜਗਤਾਰ ਸਿੰਘ ਹਵਾਰਾ ਲੰਮੇ ਸਮੇ ਤੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੇਸ ’ਚ 31 ਸਾਲ ਤੋਂ ਜੇਲ ਵਿੱਚ ਬੰਦ ਹਨ। ਇਸ ਸਬੰਧੀ ਸਾਬਕਾ ਵੈਟਨਰੀ ਡਾ: ਸੁਰਿੰਦਰ ਸਿੰਘ ਸ਼ਾਹਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨ੍ਹਾਂ ਦੇ ਬਿਰਧ ਮਾਤਾ ਬਹੁਤ ਬੀਮਾਰ ਹਨ। ਇਸ ਲਈ ਮਾਤਾ ਦੀ ਬੀਮਾਰ ਹਾਲਤ ਦੇ ਮੱਦੇਨਜਰ ਮਾਂ ਦੀ ਮਮਤਾ ਮੋਹ ਅਤੇ ਪਿਆਰ ਨੂੰ ਦੇਖਦਿਆਂ ਮਾਨਵਤਾ ਦੇ ਅਧਾਰ ਤੇ 10 ਦਿਨਾਂ ਦੀ ਪੈਰੋਲ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਮਾਂ ਦੇ ਇਲਾਜ ਲਈ ਪੁੱਤਰ ਨੂੰ ਪੈਰੋਲ ਦੇਣਾ ਸਰਕਾਰ ਦਾ ਨੈਤਿਕ ਫ਼ਰਜ਼ ਵੀ ਬਣਦਾ ਹੈ। ਉਹਨਾਂ ਕਿਹਾ ਕਿ ਭਾਈ ਹਵਾਰਾ ਸਮੇਤ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ ਵੱਖ ਜਥੇਬੰਦੀਆਂ ਅਤੇ ਸਿੱਖ ਚਿੰਤਕ ਪਹਿਲਾਂ ਵੀ ਕਈ ਵਾਰ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਅਪੀਲ ਕਰ ਚੁੱਕੇ ਹਨ। ਉਹਨ੍ਹਾਂ ਮੰਗ ਕੀਤੀ ਕਿ ਸਜਾ ਪੂਰੀ ਕਰ ਚੁੱਕੇ ਸਾਰੇ ਬੰਦੀ ਸਿੰਘਾਂ ਨੂੰ ਇਨਸਾਨੀਅਤ ਦੇ ਨਾਤੇ ਸਰਕਾਰ ਤੁਰੰਤ ਰਿਹਾਅ ਕਰਕੇ ਇਨਸਾਫ਼ ਦੇਵੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਆਲਪੁਰਾ ਨੇ ਪਿੰਡ ਭੌਰਲੇ ਵਿਖੇ ਕੀਤੀ ਲੋਕ ਮਿਲਣੀ ਕਿਹਾ,ਪਿੰਡਾਂ ’ਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇ... ਅਗਲੀ ਖ਼ਬਰ ਐੱਸ.ਪੀ. ਸੰਜੀਵ ਕੁਮਾਰ ਨੇ ਜਗਰਾਉਂ ਵਿਖੇ ਅਹੁਦਾ ਸੰਭਾਲਿਆ
Ad Position 24