ਜ਼ਿਲ੍ਹਾ-ਪੱਧਰੀ ਖੇਡਾਂ ਵਿਚ ਗੋਪਾਲ ਪਬਲਿਕ ਸਕੂਲ ਈਸੜੂ ਦਾ ਸ਼ਾਨਦਾਰ ਪ੍ਰਦਰਸ਼ਨ
ਈਸੜੂ, 25 ਅਗਸਤ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਗੋੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦਾ ਪੰਜਾਬ ਸਪੋਰਟਸ ਵਿਭਾਗ ਵਲੋਂ ਚੱਲ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਡਾਇਰੈਕਟਰ ਸੰਜੀਵ ਗੋੋਪਾਲ ਨੇ ਦੱਸਿਆ ਕਿ ਖੰਨਾ ਜੋਨ ਵਲੋਂ ਖੇਡਦਿਆਂ ਅੰਡਰ-19 ਲੜਕੀਆਂ ਨੇ ਰੱਸਾਕੱਸੀ ਦੇ ਮੁਕਾਬਲਿਆਂ ਵਿਚ ਜਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਖੰਨਾ ਜੋਨ ਅਤੇ ਸਕੂਲ ਦਾ ਨਾਮ ਵਧਾਇਆ ਹੈ।
ਈਸੜੂ, 25 ਅਗਸਤ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਗੋੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦਾ ਪੰਜਾਬ ਸਪੋਰਟਸ ਵਿਭਾਗ ਵਲੋਂ ਚੱਲ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਡਾਇਰੈਕਟਰ ਸੰਜੀਵ ਗੋੋਪਾਲ ਨੇ ਦੱਸਿਆ ਕਿ ਖੰਨਾ ਜੋਨ ਵਲੋਂ ਖੇਡਦਿਆਂ ਅੰਡਰ-19 ਲੜਕੀਆਂ ਨੇ ਰੱਸਾਕੱਸੀ ਦੇ ਮੁਕਾਬਲਿਆਂ ਵਿਚ ਜਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਖੰਨਾ ਜੋਨ ਅਤੇ ਸਕੂਲ ਦਾ ਨਾਮ ਵਧਾਇਆ ਹੈ। ਇਸ ਖੇਡ ਵਿਚ ਭਾਗ ਲੈਣ ਵਾਲੀਆਂ ਖਿਡਾਰਣਾਂ ਸਰਬਜੀਤ ਕੌਰ ਰੋਹਣੋ ਕਲਾਂ, ਮਨਧੀਰ ਕੌਰ ਹੋਲ, ਹਰਲੀਨ ਕੌਰ ਘੁਰਾਲਾ, ਕੋਮਲਜੋਤ ਕੌਰ ਰੋਹਣੋ ਖੁਰਦ, ਐਸ਼ਮੀਨ ਗੋਪਾਲ ਇਸ਼ਨਪੁਰ, ਜਸਪ੍ਰੀਤ ਕੌਰ ਰੋਹਣੋ ਕਲਾਂ, ਸਾਹਿਬਦੀਪ ਕੌਰ ਫੈਜਗੜ, ਹਰਨੂਰ ਕੌਰ ਬੈਨੀਪਾਲ ਇਸ਼ਨਪੁਰ, ਪਰਨੀਤ ਕੌਰ ਟੋਂਸਾ, ਅਰਸ਼ਦੀਪ ਕੌਰ ਰਾਜੇਵਾਲ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਪ੍ਰਭਜੋਤ ਕੌਰ ਕਲਾਲਮਾਜਰਾ ਅਤੇ ਤਾਨੀਆ ਮੋਹਨਪੁਰ ਨੇ ਵੀ ਜਿਲ੍ਹੇ ਵਿਚੋਂ ਦੂਸਰਾ ਸਥਾਨ ’ਤੇ ਰਹਿ ਕੇ ਰੱਸਾਕੱਸੀ ਮੁਕਾਬਲਿਆਂ ਵਿਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ। ਪ੍ਰਿੰਸੀਪਲ ਸੁਮਨ ਜੌਲੀ ਅਤੇ ਸਮੂਹ ਸਟਾਫ ਵਲੋਂ ਸਕੂਲ ਪਹੁੰਚਣ ’ਤੇ ਇਹਨਾਂ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕਰਦਿਆਂ ਮੈਡਲ ਦੇਕੇ ਸਨਮਾਨ ਕੀਤਾ ਅਤੇ ਦੱਸਿਆ ਕਿ ਇਹਨਾਂ ਵਿਚੋਂ ਕੱੁਝ ਖਿਡਾਰਨਾਂ ਰਾਜ਼ ਪੱਧਰੀ ਖੇਡਾਂ ਲਈ ਚੁਣੀਆ ਗਈਆਂ ਹਨ। ਇਸ ਪ੍ਰਾਪਤੀ ਤੇ ਪ੍ਰਿਸੀਪਲ ਸੁਮਨ ਜੌਲੀ ਵਲੋਂ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡ ਇੰਚਾਰਜ ਕਰਮ ਸਿੰਘ, ਸ਼ਿਵ ਗੋਪਾਲ, ਸਤਵੀਰ ਸਿੰਘ, ਜਸਪ੍ਰੀਤ ਕੌਰ, ਗੁਰਜੀਤ ਕੌਰ, ਰਾਜਿੰਦਰ ਕੌਰ, ਹਰਜੀਤ ਕੌਰ, ਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਅਮਨਪ੍ਰੀਤ ਕੌਰ, ਕਰਮਜੀਤ ਕੌਰ, ਰੀਆ ਵਰਮਾ, ਜਸਪ੍ਰੀਤ, ਅਮਨਦੀਪ ਕੌਰ, ਕਿਰਨਦੀਪ ਕੌਰ, ਰਮਨਜੀਤ ਕੌਰ, ਹਰਜੋਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।